ਬੱਚਿਆਂ ਨੂੰ ਸੱਚੇ ਅਤੇ ਨਿੱਡਰ ਕਲਮਕਾਰ ਬਣਾਉਣਾ ਸੁੱਖੀ ਬਾਠ ਦਾ ਉੱਤਮ ਕਾਰਜ – ਐਸ ਐਸ ਪੀ ਬਠਿੰਡਾ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਇੱਕ ਸੱਚੀ ਅਤੇ ਨਿੱਡਰ ਕਲਮ ਦੇਸ ਦਾ ਸਰਮਾਇਆ ਹੁੰਦੀ ਹੈ ਇਹ ਬੱਚਿਆਂ ਦਾ ਭਵਿੱਖ ਤੈਅ ਕਰਦੀ ਹੈ। ਇਸ ਨਾਲ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਵਾਧਾ ਹੁੰਦਾ ਹੈ।ਇਹ ਬੱਚੇ ਨਰੋਆ ਸਮਾਜ ਸਿਰਜਣ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ।ਇਹਨਾਂ ਬੱਚਿਆਂ ਵਿੱਚ ਚੰਗੇ ਗੁਣ ਅਤੇ ਉਸਾਰੂ ਸੋਚ ਪੈਦਾ ਕਰਨਾ , ਬੱਚਿਆਂ ਨੂੰ ਸੱਚੇ ਅਤੇ ਨਿੱਡਰ ਕਲਮਕਾਰ ਬਣਾਉਣਾ ਸੁੱਖੀ ਬਾਠ ਜੀ ਦਾ ਉੱਤਮ ਕਾਰਜ ਹੈ ਉਹ ਸੁੱਖੀ ਬਾਠ ਜੀ ਦੇ ਧੰਨਵਾਦੀ ਹਨ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਣਯੋਗ ਐਸ ਐਸ ਪੀ ਬਠਿੰਡਾ ਸ੍ਰੀ ਦੀਪਕ ਪਾਰਿਕ ਜੀ ਨੇ ਅੱਜ ਪ੍ਰੋਜੈਕਟ “ਨਵੀਆਂ ਕਲਮਾਂ ਨਵੀਂ ਉਡਾਣ” ਦੀ ਜ਼ਿਲ੍ਹਾ ਟੀਮ ਨਾਲ ਮੁਲਾਕਾਤ ਦੌਰਾਨ ਕੀਤਾ। ਪ੍ਰੋਜੈਕਟ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਅਤੇ ਕੋਰ ਕਮੇਟੀ ਮੈਂਬਰ ਦਮਨਜੀਤ ਕੌਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਨਵੀਆਂ ਕਲਮਾਂ ਨਵੀਂ ਉਡਾਣ” ਪ੍ਰੋਜੈਕਟ ਦੀ ਬਠਿੰਡਾ ਟੀਮ ਦੀ ਮੁਲਾਕਾਤ ਮਾਨਯੋਗ ਐਸਐਸਪੀ ਬਠਿੰਡਾ ਸ੍ਰੀ ਦੀਪਕ ਪਾਰਿਕ ਜੀ ਨਾਲ ਹੋਈ ਇਹ ਮੀਟਿੰਗ ਬਹੁਤ ਹੀ ਖੁਸ਼ੀ ਭਰੇ ਮਾਹੌਲ ਵਿੱਚ ਹੋਈ। ਐਸ ਐਸ ਪੀ ਸਾਹਿਬ ਨੂੰ ਟੀਮ ਨੇ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕਨੇਡਾ ਜੀ ਦੇ ਕਾਰਜਾਂ ਬਾਰੇ ਵਿਸਥਾਰ ਸਹਿਤ ਦੱਸਿਆ । ਉਹਨਾਂ ਨੇ ਐਸ ਐਸ ਪੀ ਸਾਹਿਬ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸੁੱਖੀ ਬਾਠ ਜੀ ਵੱਲੋਂ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਅਤੇ ਪ੍ਰੀਤ ਹੀਰ ਮੁੱਖ ਸੰਚਾਲਿਕਾ ਸਬ ਆਫ਼ਿਸ ਜਲੰਧਰ ਜੀ ਦੀ ਅਗਵਾਈ ਹੇਠ “ਨਵੀਆਂ ਕਲਮਾਂ ਨਵੀਂ ਉਡਾਣ” ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਇਸ ਪ੍ਰੋਜੈਕਟ ਵਿੱਚ ਬਾਲ ਸਾਹਿਤਕਾਰਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਇੱਕ ਚੰਗੇ ਸਾਹਿਤਕਾਰ ਬਣ ਕੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਣ। ਇਸੇ ਲੜੀ ਤਹਿਤ 16 ਤੇ 17 ਨਵੰਬਰ 24 ਨੂੰ ਪੰਜਾਬ ਭਵਨ ਸਰੀ ਕਨੇਡਾ ਅਤੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਹਿਯੋਗ ਨਾਲ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਮਸਤੂਆਣਾ ਸਾਹਿਬ ਵਿਖੇ ਕਰਵਾਈ ਜਾਵੇਗੀ, ਜਿਸ ਵਿੱਚ ਪਹਿਲੀ ਵਾਰ ਸ਼੍ਰੋਮਣੀ ਬਾਲ ਲੇਖਕ ਐਵਾਰਡ ਅਤੇ ਲਗਭਗ 6-7 ਲੱਖ ਦੀ ਇਨਾਮੀ ਰਾਸ਼ੀ ਦੇ ਨਕਦ ਇਨਾਮ ਬਾਲ ਲੇਖਕਾਂ ਨੂੰ ਦਿੱਤੇ ਜਾਣਗੇ । ਇਸ ਸਾਰੀ ਜਾਣਕਾਰੀ ਤੋਂ ਬਾਅਦ ਐਸ ਐਸ ਪੀ ਸਾਹਿਬ ਬਹੁਤ ਜਿਆਦਾ ਖੁਸ਼ ਹੋਏ ਉਹਨਾਂ ਨੇ ਪ੍ਰੋਜੈਕਟ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਦੀ ਪਿੱਠ ਥਪਥਪਾ ਕੇ ਵਿਸ਼ੇਸ਼ ਥਾਪੜਾ ਦਿੰਦੇ ਹੋਏ ਕਿਹਾ ਕਿ ਇਹ ਕਾਰਜ ਸੁੱਖੀ ਬਾਠ ਜੀ ਦਾ ਉੱਤਮ ਅਤੇ ਨਿਰਾਲਾ ਕਾਰਜ ਹੈ ,ਵੱਧ ਰਹੇ ਨਸ਼ਿਆਂ ਨੂੰ ਠੱਲ ਪਾਉਣ ਲਈ ਇਹ ਕਾਰਜ ਬਹੁਤ ਜਰੂਰੀ ਹੈ ਐਸਐਸਪੀ ਸਾਹਿਬ ਨੇ ਟੀਮ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ । ਇਸ ਤੋਂ ਬਾਅਦ ਟੀਮ ਨੂੰ ਐਸਐਸਪੀ ਸਾਹਿਬ ਨੇ ਵਿਸ਼ੇਸ਼ ਤੌਰ ਤੇ ਏਅਰਪੋਰਟ ਅਥਾਰਟੀ ਡਾਇਰੈਕਟਰ ਸ੍ਰੀ ਸਾਵਰ ਮੱਲ ਸਿੰਗਾਰੀਆ ਜੀ ਨੂੰ ਮਿਲਾਇਆ । ਬਾਅਦ ਵਿੱਚ ਦੋਨਾਂ ਅਧਿਕਾਰੀਆਂ ਵੱਲੋਂ ਸਾਂਝੇ ਤੌਰ ਤੇ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਦਾ ਪ੍ਰਾਸਪੈਕਟਸ ਰਿਲੀਜ਼ ਕੀਤਾ ਗਿਆ। ਇਸ ਮੌਕੇ ਏਅਰਪੋਰਟ ਅਥਾਰਟੀ ਡਾਇਰੈਕਟਰ ਸ੍ਰੀ ਸਾਵਰ ਮਲ ਸਿੰਗਾਰੀਆ ਜੀ, ਬਲਜੀਤ ਸਿੰਘ ਕਲਸੀ ਸੀਨੀਅਰ ਅਕਾਊਂਟੈਂਟ ਐਸਐਸਪੀ ਦਫ਼ਤਰ,ਗੁਰਵਿੰਦਰ ਸਿੰਘ ਕਾਂਗੜ ਪ੍ਰੋਜੈਕਟ ਮੀਡੀਆ ਇੰਚਾਰਜ਼, ਗੁਰਵਿੰਦਰ ਸਿੰਘ ਸਿੱਧੂ ਸਲਾਹਕਾਰ, ਕੋਰ ਕਮੇਟੀ ਮੈਂਬਰ ਦਮਨਜੀਤ ਕੌਰ, ਬਲਰਾਜ ਸਿੰਘ ਗੋਨਿਆਣਾ,ਜਸਵਿੰਦਰ ਸਿੰਘ ਜਲਾਲ,ਨਿਸ਼ਾ ਰਾਣੀ,ਰਣਜੀਤ ਕੌਰ,ਜਸਮੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।
