ਬੱਸਾਂ ਵਿਚੋਂ ਤੇਲ ਚੋਰੀ ਕਰਦਾ ਇਕ ਵਿਅਕਤੀ ਪੁਲਿਸ ਅੜਿੱਕੇ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਰਾਤ ਸਮੇਂ ਬੱਸਾਂ ਵਿਚੋਂ ਤੇਲ ਚੋਰੀ ਕਰਦਿਆਂ ਕਾਬੂ ਕੀਤਾ ਹੈ। ਥਾਣਾ ਮੁਖੀ ਵਰਿੰਦਰਪਾਲ ਸਿੰਘ ਉੱਪਲ ਨੇ ਦੱਸਿਆ ਕਿ ਇਹ ਵਿਅਕਤੀ ਰਾਤ ਦੇ ਹਨੇਰੇ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦਾ ਸੀ ਤੇ ਬੱਸਾਂ ਵਿਚੋਂ ਤੇਲ ਕੱਢ ਕੇ ਲੈ ਜਾਂਦਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਇਸ ਵਿਅਕਤੀ ਦੀ ਪਹਿਚਾਣ ਭੁਪਿੰਦਰ ਸਿੰਘ ਭਿੰਦਾ ਵਾਸੀ ਚੀਮਾਂ ਖੁਰਦ ਵਜੋਂ ਹੋਈ ਹੈ। ਉਸ ਕੋਲੋ ਬਿਨੵਾਂ ਨੰਬਰ ਤੋਂ ਮੋਟਰਸਾਇਕਲ ਤੇ ਇਕ ਚੋਰੀ ਸ਼ੁਦਾ ਡੀਜਲ ਕੈਨੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੀ ਸ਼ਿਕਾਇਤ ਮਿਤੀ 17,18 ਨੂੰ ਸਤਲੁਜ ਟਰਾਂਸਪੋਰਟ ਪੑਾਈਵੇਟ ਲਿਮਟਿਡ ਦੇ ਡਰਾਈਵਰ ਹਰਵਿੰਦਰ ਸਿੰਘ ਵੱਲੋਂ ਦਿੱਤੀ ਗਈ ਸੀ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
