ਭਤੀਜੇ ਵਲੋਂ ਬਜ਼ੁਰਗ ਮਾਤਾ ਦੀ ਕੁੱਟ-ਮਾਰ ਕਰਨ ਤੇ ਨੂਰਮਹਿਲ ਪੁਲਿਸ ਨੇ ਕੀਤਾ ਮੁਕੱਦਮਾ ਦਰਜ਼

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਬਜ਼ੁਰਗ ਮਾਤਾ ਨਾਲ ਭਤੀਜੇ ਵਲੋਂ ਸੋਟੀ ਨਾਲ ਕੁੱਟ – ਮਾਰ ਕਰਨ ਤੇ ਥਾਣਾ ਨੂਰਮਹਿਲ ਪੁਲਿਸ ਵੱਲੋਂ ਦੋਸ਼ੀ ਖਿਲਾਫ ਮੁਕੱਦਮਾ ਦਰਜ਼ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੱਜਿਆ ਪੀੜ੍ਹਤ ਬਜ਼ੁਰਗ ਮਾਤਾ ਪਤਨੀ ਮੱਖਣ ਦਾਸ ਵਾਸੀ ਕੱਚਾ – ਪੱਕਾ ਵੇਹੜਾ ਨੂਰਮਹਿਲ ਥਾਣਾ ਨੂਰਮਹਿਲ ਜਿਲਾ ਜਲੰਧਰ ਨੇ ਥਾਣਾ ਨੂਰਮਹਿਲ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਦਿਨ ਐਤਵਾਰ ਨੂੰ ਵਕਤ ਕਰੀਬ 8.00 ਸ਼ਾਮ ਵੇਲੇ ਮੇਰਾ ਭਤੀਜਾ ਹਰਬੰਸ ਲਾਲ ਮਹੁੱਲਾ ਕੱਚਾ – ਪੱਕਾ ਵੇਹੜਾ ਥਾਣਾ ਨੂਰਮਹਿਲ ਨੂੰ ਗਾਲੀ ਗਲੋਚ ਕਰਨ ਤੋਂ ਰੋਕਿਆ ਤਾਂ ਮੇਰੇ ਨਾਲ ਸੋਟੀ ਨਾਲ ਕੁੱਟ ਮਾਰ ਕਰਨੀ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਮੈਨੂੰ ਜ਼ਖਮੀ ਹਾਲਤ ਵਿਚ ਮੇਰੇ ਪਰਿਵਾਰ ਵਾਲਿਆਂ ਨੇ ਮੈਨੂੰ ਨੂਰਮਹਿਲ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸਾਰੀ ਘਟਨਾ ਸੀਸੀਟੀਵੀ ਲੱਗੇ ਗਲੀ ਚ ਕੈਮਰੇ ਵਿਚ ਕੈਦ ਹੋ ਗਈ। ਇਸ ਮੁਕੱਦਮੇ ਦੇ ਜਾਂਚ ਅਧਿਕਾਰੀ ਏ.ਐੱਸ.ਆਈ ਵਰਿੰਦਰ ਮੋਹਨ ਤੁਰੰਤ ਮਾਮਲੇ ਦੀ ਤਫਤੀਸ਼ ਕਰਕੇ ਦੋਸ਼ੀ ਹਰਬੰਸ ਲਾਲ ਖਿਲਾਫ ਮੁਕੱਦਮਾ ਨੰਬਰ 38 ਧਾਰਾ 323,325 ਆਈ.ਪੀ.ਸੀ ਤਹਿਤ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
