September 27, 2025
#Sports

ਭਰਾਵਾਂ ਦੀ ਯਾਦ ਵਿੱਚ ਦੂਜਾ ਫੁੱਟਬਾਲ ਟੂਰਨਾਮੈਂਟ ਪਿੰਡ ਉੱਪਲ ਖਾਲਸਾ ਵਿਖੇ ਸ਼ਾਨੋ ਸ਼ੌਕਤ ਨਾਲ ਸੰਪੰਨ

ਨੂਰਮਹਿਲ 06 ਮਾਰਚ (ਤੀਰਥ ਚੀਮਾ)ਨਜ਼ਦੀਕੀ ਪਿੰਡ ਉੱਪਲ ਖਾਲਸਾ ਵਿਖੇ ਭਰਾਵਾਂ ਦੀ ਯਾਦ ਵਿੱਚ ਦੂਜਾ ਸ਼ਾਨਦਾਰ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਭਗਤ ਰੱਖਾ ਸਿੰਘ ਮੈਮੋਰੀਅਲ ਸਟੇਡੀਅਮ ਵਿੱਚ ਕਰਵਾਇਆ ਗਿਆ। ਇਹ ਟੂਰਨਾਮੈਂਟ ਸਵ. ਗੁਰਚੇਤਨ(ਚੇਤਾ), ਸਵ.ਜਸਕਰਨ(ਜੱਸਾ), ਸਵ.ਮਨਮੀਤ(ਮੀਤ) ਨੂੰ ਸਮਰਪਿਤ ਸੀ। ਇਸ ਟੂਰਨਾਮੈਂਟ ਵਿੱਚ ਲਗਭਗ 32 ਟੀਮਾਂ ਨੇ ਭਾਗ ਲਿਆ। ਪਹਿਲਾ ਸੇਮੀਫ਼ਾਈਨਲ ਮੁਕਾਬਲਾ ਨੂਰਮਹਿਲ ਤੇ ਬੀਰ ਪਿੰਡ ਦਰਮਿਆਨ ਹੋਇਆ ਜਿਸ ਵਿੱਚ ਨੂਰਮਹਿਲ ਜੇਤੂ ਰਿਹਾ। ਦੂਸਰਾ ਸੇਮੀਫ਼ਾਈਨਲ ਮੁਕਾਬਲਾ ਨਕੋਦਰ ਤੇ ਸ਼ੰਕਰ ਵਿਚਕਾਰ ਹੋਇਆ ਜਿਸ ਵਿੱਚ ਸ਼ੰਕਰ ਦੀ ਟੀਮ ਜੇਤੂ ਰਹੀ। ਹੋਏ ਫਾਈਨਲ ਮੁਕਾਬਲੇ ਵਿੱਚ ਸ਼ੰਕਰ ਨੇ ਨੂਰਮਹਿਲ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। 41000 ਦਾ ਪਹਿਲਾ ਇਨਾਮ ਸਵ. ਮਨਮੀਤ ਦੇ ਪਿਤਾ ਬਿੰਦਰਜੀਤ ਸਿੰਘ ਵਲੋਂ ਅਤੇ 31000 ਦਾ ਦੂਸਰਾ ਇਨਾਮ ਗੁਰਪਾਲ ਸਿੰਘ ਸਿੱਧੂ (ਯੂ ਐਸ ਏ) ਜਾਗੋ ਸੰਘਾ ਵਲੋਂ ਦਿੱਤਾ ਗਿਆ। ਟਰਾਫੀਆਂ ਦੀ ਸੇਵਾ ਸਵ. ਜਸਕਰਨ ਸਿੰਘ ਜੱਸਾ ਦੇ ਪਰਿਵਾਰ ਵਲੋਂ ਕੀਤੀ ਗਈ। ਸਵ.ਗੁਰਚੇਤਨ ਚੇਤਾ ਦੇ ਪਿਤਾ ਸ਼੍ਰੀ ਭਜਨ ਲਾਲ ਠੇਕੇਦਾਰ ਵਲੋਂ 25000 ਦੀ ਸੇਵਾ ਦਿੱਤੀ ਗਈ। ਟੂਰਨਾਮੈਂਟ ਦੌਰਾਨ ਚਾਰੋਂ ਦਿਨ ਅਤੁੱਟ ਲੰਗਰ ਵਰਤਾਇਆ ਗਿਆ। ਤਿੰਨ ਬੈਸਟ ਖਿਡਾਰੀਆਂ ਨੂੰ ਸਾਈਕਲ ਦਿੱਤੇ ਗਏ।ਇਸ ਮੌਕੇ ਲਖਵੀਰ ਸਿੰਘ ਉਰਫ ਸ਼ੀਰ ਉੱਪਲ, ਗੁਰਦਿਆਲ ਸਿੰਘ ਉੱਪਲ, ਨਿਰਮਲ ਸਿੰਘ, ਸੌਦਾਗਰ ਸਿੰਘ, ਜਸਵੰਤ ਸਿੰਘ, ਮਨੀਸ਼ ਸਰਪੰਚ, ਤਰਪ੍ਰੀਤ ਸਿੰਘ, ਅਮਰਜੀਤ ਸਿੰਘ, ਪਰਮਜੀਤ ਸਿੰਘ ਨੰਬਰਦਾਰ, ਸੰਦੀਪ ਸੋਨੂੰ, ਕੀਪਾ, ਸੀਨੀਅਰ ਆਪ ਨੇਤਾ ਮਨਜੀਤ ਸਿੰਘ ਕੰਦੋਲਾ, ਸੀਨੀਅਰ ਆਪ ਨੇਤਾ ਦਵਿੰਦਰ ਪਾਲ ਚਾਹਲ,ਪ੍ਰਮੋਦ ਸੇਖੜੀ, ਅਭਿਸ਼ੇਕ ਸ਼ਰਮਾ ਸਾਬਕਾ ਸਰਪੰਚ ਪਿੰਡ ਗੁਮਟਾਲੀ, ਬਲਜਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਰਾਮਪੁਰ,ਹਨੀ ਆਦੇਕਾਲੀ, ਅਜੀਤ ਸਿੱਧਮ, ਸਾਹਿਲ ਬਿਲਗਾ, ਰਾਜੇਸ਼ ਧੀਰ,ਪ੍ਰਿੰਸ ਅਰੋੜਾ, ਕਸ਼ਮੀਰ ਸਿੰਘ,ਆਦਿ ਮੌਜੂਦ ਸਨ

Leave a comment

Your email address will not be published. Required fields are marked *