ਭਵਾਨੀਗੜ੍ਹ ਨਵੇਂ ਚੁਣੇ ਮੀਤ ਪ੍ਰਧਾਨ ਨੇ ਹਲਕਾ ਵਿਧਾਇਕ ਬੀਬੀ ਭਰਾਜ ਦੀ ਅਗਵਾਈ ਹੇਠ ਸੰਭਾਲਿਆ ਅਹੁਦਾ

ਭਵਾਨੀਗੜ੍ਹ, 24 ਜਨਵਰੀ ( ਵਿਜੈ ਗਰਗ ) ਸਥਾਨਕ ਇੱਥੇ ਨਗਰ ਕੌਂਸਲ ਭਵਾਨੀਗੜ੍ਹ ਦੇ ਨਵੇਂ ਚੁਣੇ ਮੀਤ ਪ੍ਰਧਾਨ ਗੁਰਤੇਜ ਸਿੰਘ ਵੱਲੋਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਅਹੁਦਾ ਸੰਭਾਲਿਆ ਗਿਆ। ਇਸ ਮੌਕੇ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਸ਼ਹਿਰ ਦੇ ਜੋ ਵਿਕਾਸ ਕਾਰਜ ਰੁਕੇ ਪਏ ਸਨ, ਉਨ੍ਹਾਂ ਨੂੰ ਤਰਜੀਹੀ ਆਧਾਰ ਤੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰ ਅਤੇ ਹਲਕੇ ਦੇ ਵਿਕਾਸ ਕਾਰਜਾਂ ਲਈ ਪੈਸੇ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਮੀਤ ਪ੍ਰਧਾਨ ਗੁਰਤੇਜ ਸਿੰਘ ਨੇ ਹਲਕਾ ਵਿਧਾਇਕ ਭਰਾਜ ਅਤੇ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਸ਼ਿੱਦਤ ਨਾਲ ਆਪਣਾ ਕੰਮ ਕਰਨਗੇ। ਬਾਅਦ ਵਿੱਚ ਵਿਧਾਇਕ ਭਰਾਜ ਨੇ ਪਾਰਟੀ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਸਾਰੀ ਟੀਮ ਨੂੰ ਇਕਮੁੱਠਤਾ ਨਾਲ ਹਰ ਫਰੰਟ ਤੇ ਸਰਗਰਮੀਆਂ ਤੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੱਖ ਵੱਖ ਦਫ਼ਤਰਾਂ ਵਿੱਚ ਲੋਕਾਂ ਦੇ ਮਸਲੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਇਸ ਮੀਟਿੰਗ ਵਿੱਚ ਗੁਰਤੇਜ ਸਿੰਘ ਸਮੇਤ ਸੁਖਵਿੰਦਰ ਸਿੰਘ ਲਾਲੀ, ਵਿਦਿਆ ਦੇਵੀ ਭੁੱਲਰ, ਸਤਿੰਦਰ ਕੌਰ, ਜਸਪਾਲ ਕੌਰ ਅਤੇ ਸੰਜੀਵ ਕੁਮਾਰ ਵਰਮਾ ਆਦਿ ਕੌਂਸਲਰ ਸਮੇਤ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ, ਗੁਰਪ੍ਰੀਤ ਸਿੰਘ ਫੱਗੂਵਾਲਾ, ਗੁਰਮੀਤ ਸਿੰਘ ਭਵਾਨੀਗੜ੍ਹ, ਜਗਸੀਰ ਸਿੰਘ ਜੱਗੀ ਝਨੇੜੀ, ਸ਼ਹਿਰੀ ਪ੍ਰਧਾਨ ਭੀਮ ਸਿੰਘ ਗਾੜੀਆ, ਸਿੰਦਰਪਾਲ ਕੌਰ, ਸਮੇਤ ਹੋਰ ਵੀ ਵਰਕਰ ਆਦਿ ਹਾਜ਼ਰ ਸਨ ।
