August 6, 2025
#Punjab

ਭਾਈਚਾਰਾ ਵੈਲਫੇਅਰ ਆਰਗਨਾਈਜੇਸ਼ਨ ਹਨੂੰਮਾਨਗੜ੍ਹ ਰਾਜਸਥਾਨ ਵੱਲੋਂ ਸਮਾਜ ਸੇਵੀ ਨਿਰਮਲ ਝਿੰਜਰ ਨੂੰ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ

ਸ਼ਹਿਣਾ ਭਦੌੜ (ਸੁਖਵਿੰਦਰ ਸਿੰਘ ਧਾਲੀਵਾਲ) ਭਾਈਚਾਰਾ ਵੈਲਫੇਅਰ ਆਰਗਨਾਈਜੇਸ਼ਨ ਹਨੂੰਮਾਨਗੜ੍ਹ ਰਾਜਸਥਾਨ ਵੱਲੋਂ ਨੈਸ਼ਨਲ ਅਵਾਰਡ ਕਰਵਾਇਆ ਗਿਆ ਜਿਸ ਵਿਚ ਪੂਰੇ ਦੇਸ਼ ਵਿੱਚ ਖ਼ੂਨਦਾਨ ਕਰਨ ਦੀ ਸੇਵਾ ਕਰ ਰਹੀਆਂ 185 ਸੰਸਥਾਵਾਂ ਕਲੱਬਾਂ ਦੇ ਆਗੂਆਂ ਨੂੰ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਿਸ ਵਿਚ ਬਲੱਡ ਡੋਨਰ ਸੁਸਾਇਟੀ ਬਰਨਾਲਾ ਰਜਿ ਪੰਜਾਬ ਦੇ ਪ੍ਰਧਾਨ ਸਮਾਜ ਸੇਵੀ ਨਿਰਮਲ ਝਿੰਜਰ ਨੈਣੇਵਾਲੀਆ ਨੂੰ ਵਧੀਆ ਸੇਵਾਵਾਂ ਦੇਣ ਕਰਕੇ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਿਸ ਸਬੰਧੀ ਨਿਰਮਲ ਝਿੰਜਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਮਾਣ ਮਹਿਸੂਸ ਕਰਦਾ ਹਾਂ ਜ਼ੋ ਮੈਨੂੰ ਪੂਰੇ ਦੇਸ਼ ਚੋਂ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਨੈਣੇਵਾਲ ਤੋਂ ਰਾਜਸਥਾਨ ਦੀ ਭਾਈਚਾਰਾ ਵੈਲਫੇਅਰ ਆਰਗਨਾਈਜੇਸ਼ਨ ਨੇ ਨੈਸ਼ਨਲ ਅਵਾਰਡ ਚੁਣਿਆ ਗਿਆ। ਅਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਖੂਨਦਾਨ ਕਰਨ ਐਮਰਜੈਂਸੀ ਵਿਚ ਖੂਨਦਾਨ ਲਈ ਅੱਗੇ ਆਉਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਾਡੇ ਸਰੀਰ ਨੂੰ ਅਨੇਕਾਂ ਤਰ੍ਹਾਂ ਦੀ ਬਿਮਾਰੀਆਂ ਹੋਣ ਦਾ ਖਤਰਾ ਘਟ ਜਾਂਦਾ ਹੈ ਹਰ ਇਕ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਸਾਲ ਤੋਂ 60 ਸਾਲ ਜਿਸ ਦਾ ਵਜ਼ਨ 50 ਕਿੱਲੋ ਤੋਂ ਉੱਪਰ ਹੈ ਉਹ ਹਰ 3 ਮਹੀਨੇ ਬਾਅਦ ਸਾਲ ਵਿਚ 4 ਵਾਰ ਖੂਨਦਾਨ ਕਰ ਸਕਦਾ ਹੈ ਉਨ੍ਹਾਂ ਕਿਹਾ ਕਿ ਸਾਨੂੰ ਖੂਨਦਾਨ ਪ੍ਰਤੀ ਗਲਤ ਅਫਵਾਹਾਂ ਤੋਂ ਬਚਣਾ ਚਾਹੀਦਾ ਖੂਨਦਾਨ ਕਰਨ ਸਾਡੇ ਸਰੀਰ ਨੂੰ ਕੋਈ ਕਮਜ਼ੋਰੀ ਨਹੀਂ ਆਉਂਦੀ ਹਰ ਇਕ ਵਿਅਕਤੀ ਨੂੰ ਖੂਨਦਾਨ ਕਰਨ ਚਾਹੀਦਾ ਹੈ ।

Leave a comment

Your email address will not be published. Required fields are marked *