August 7, 2025
#National

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਚ ਰੋਡ ਸ਼ੋਅ ਕੱਢਿਆ ਗਿਆ

ਜੰਡਿਆਲਾ ਗੁਰੂ, ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ ਉਮੀਦਵਾਰਾਂ ਵਲੋ ਵੋਟਰਾਂ ਤਕ ਆਪਣੀ ਆਵਾਜ਼ ਪਹੁੰਚਾਉਣ ਦੀ ਲੜੀ ਵੀ ਤੇਜ ਹੋ ਗਈ ਹੈ । ਇਸੇ ਲੜੀ ਦੇ ਤਹਿਤ ਗੁਰਦਵਾਰਾ ਬਾਬਾ ਹੰਦਾਲ ਸਾਹਿਬ ਮੱਥਾ ਟੇਕਕੇ ਜੰਡਿਆਲਾ ਗੁਰੂ ਵਿਚ ਦੂਸਰੇ ਦਿਨ ਵੀ ਰੋਡ ਸ਼ੋਅ ਕੱਢ ਰਹੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਵਰਿੰਦਰ ਸਿੰਘ ਮਲਹੋਤਰਾ ਦੇ ਨਿਵਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਥ, ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਅਪਣਾ ਕੀਮਤੀ ਵੋਟ ਪਾਓ । ਓਹਨਾ ਕਿਹਾ ਕਿ ਸੰਗਤ ਅਪਨੇ ਆਪ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਪ੍ਰਚਾਰ ਕਰ ਰਹੀ । ਓਹਨਾਂ ਦਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਗੁਪਤ ਤੌਰ ਤੇ ਕਾਂਗਰਸ, ਆਪ, ਅਕਾਲੀ ਵੀ ਭਾਈ ਸਾਹਿਬ ਦੇ ਹੱਕ ਵਿੱਚ ਵੋਟ ਪਾਉਣਗੇ । ਇਸ ਮੌਕੇ ਅੱਤ ਦੀ ਗਰਮੀ ਵਿਚ ਜਥੇ ਵਲੋ ਸਾਰੇ ਜੰਡਿਆਲਾ ਗੁਰੂ ਦਾ ਚੱਕਰ ਲਗਾਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇ ਵਿਚ ਬਾਬਾ ਬਿਬੇਕ ਸਿੰਘ ਨਾਨਕਸਰ ਵਾਲੇ, ਤਰਲੋਕ ਸਿੰਘ, ਦਿਆ ਸਿੰਘ ਸੁਲਤਾਨਵਿੰਡ, ਕੰਵਲਪ੍ਰੀਤ ਸਿੰਘ, ਸਹਿਜਪ੍ਰੀਤ ਸਿੰਘ, ਬਾਬਾ ਜੱਗੀ, ਸਹਿਜਪਾਲ ਸਿੰਘ, ਦਿਆ ਸਿੰਘ ਗੰਨਮੈਨ ਭਾਈ ਅੰਮ੍ਰਿਤਪਾਲ ਸਿੰਘ ਲਾਭ ਸਿੰਘ ਦੇ ਪਿਤਾ ਆਦਿ ਹਾਜਰ ਸਨ ।

Leave a comment

Your email address will not be published. Required fields are marked *