ਭਾਕਿਯੂ ਏਕਤਾ ਡਕੌਂਦਾ ਬਲਾਕ ਸਹਿਣਾ ਦੀ ਮਹੀਨਾਵਾਰ ਮੀਟਿੰਗ ਪਿੰਡ ਨੈਣੇਵਾਲ ਵਿਖੇ ਕੀਤੀ ਗਈ

ਸ਼ਹਿਣਾ ਭਦੌੜ (ਸੁਖਵਿੰਦਰ ਸਿੰਘ ਧਾਲੀਵਾਲ), ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸ਼ਹਿਣਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਸ਼ਹਿਣਾ ਦੀ ਪ੍ਰਧਾਨਗੀ ਹੇਠ ਪਿੰਡ ਨੈਣੇਵਾਲ ਵਿਖੇ ਹੋਈ। ਜਿਸ ਵਿਚ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਦੱਸਿਆ ਇਹ ਵੋਟ ਵਟੋਰੂ ਟੋਲੇ ਨੂੰ ਸਬਕ ਜਰੂਰ ਸਿਖਿਆ ਜਾਵੇ ਇਹਨਾਂ ਨੇ ਦਿੱਲੀ ਅੰਦੋਲਨ ਵੇਲੇ ਮੰਨੀ ਹੋਇਆ ਮੰਗਾਂ ਲਾਗੂ ਨਹੀਂ ਕੀਤੀ। ਕਿਸਾਨ ਆਗੂ ਤੇ ਝੂਠੇ ਪਰਚੇ ਨਹੀਂ ਰੱਦ ਕੀਤੇ,ਐਮ ਐਸ ਪੀ ਗਰੰਟੀ ਕਨੂੰਨ ਤੇ ਕੋਈ ਕਮੇਟੀ ਨਹੀਂ ਬਣਾਈ ਹੁਣ ਵੀ ਕੇਂਦਰ ਸਰਕਾਰ ਨੇ ਕਿਸਾਨਾਂ ਉਤੇ ਅੱਥਰੂ ਗੈਸ ਦੇ ਗੋਲੇ ਛੱਟੇ ਨਾਲ ਹੀ ਇੱਕ ਕਿਸਾਨ ਨੂੰ ਸ਼ਹੀਦ ਕੀਤਾ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਨੇ ਕਿਹਾ ਭਾਜਪਾ ਦੇ ਉਮੀਦਵਾਰ ਨੂੰ ਹਰ ਹਾਲ ਸਵਾਲ ਪੁੱਛੇ ਜਾਣਗੇ ਤੇ ਵਿਰੋਧ ਕੀਤਾ ਜਾਵੇਗਾ। 21 ਮਈ ਨੂੰ ਜਗਰਾਉਂ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੀ ਰੈਲੀ ਕੀਤੀ ਜਾ ਰਹੀ ਹੈ। ਭਾਕਿਯੂ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਵਿੱਚੋ ਵੱਡੀ ਗਿਣਤੀ ਵਿਚ ਪਹੁੰਚ ਗਏ। 13 ਮਈ ਨੂੰ ਇੰਗਲਿਸ਼ ਅਕੈਡਮੀ ਬਰਨਾਲਾ ਇੰਮੀਗ੍ਰੇਸ਼ਨ ਸੈਂਟਰ ਦਾ ਘਿਰਾਓ ਕੀਤਾ ਜਾਵੇਗਾ। ਉਹਨੇ ਨੇ ਸ਼ਹਿਣੇ ਦੇ ਨੌਜਵਾਨ ਨਾਲ ਮਾਰੀ ਠੱਗੀ ਦੇ ਪੈਸੇ ਵਾਪਸ ਕਰਵਾ ਕੇ ਹੱਟਾ ਗੇ।13 ਮਈ ਨੂੰ ਪੂਰੇ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿਚ ਕਿਸਾਨ ਬਾਂਸਲ ਟਾਇਰ ਕੰਪਨੀ ਦਾ ਘਿਰਾਓ ਕਰਨ ਗੇ। ਜਿਨ੍ਹਾਂ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਧਰਨਾ ਜਾਰੀ ਰਹੇਗਾ।ਵੱਖ ਵੱਖ ਪਿੰਡ ਇਕਾਈ ਤੋਂ ਆਗੂ ਹਾਜ਼ਰ ਸਨ। ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਬਲਵੰਤ ਸਿੰਘ ਚੀਮਾ, ਜ਼ਿਲ੍ਹਾ ਪ੍ਰੈਸ ਸਕੱਤਰ ਕਰਮਜੀਤ ਸਿੰਘ ਭਦੌੜ,ਸਹਿ ਸਕੱਤਰ ਮੇਵਾ ਸਿੰਘ ਨੀਲੋਂ ਕੋਠੇ, ਬਲਾਕ ਜਰਨਲ ਸਕੱਤਰ ਭਿੰਦਾ ਸਿੰਘ ਢਿੱਲਵਾਂ,ਮੀਤ ਪ੍ਰਧਾਨ ਕਮਲ ਅਲਕੜਾ,ਮੀਤ ਪ੍ਰਧਾਨ ਗੁਰਨਾਮ ਸਿੰਘ ਸੁਖਪੁਰਾ,ਮੀਤ ਪ੍ਰਧਾਨ ਸੁਖਜਿੰਦਰ ਸਿੰਘ ਜੰਗੀਆਣਾ, ਪ੍ਰੈਸ ਸਕੱਤਰ ਵਜ਼ੀਰ ਸਿੰਘ ਭਦੌੜ, ਖਜਾਨਚੀ ਹਰਬੰਸ ਸਿੰਘ ਭਦੌੜ, ਪਿਆਰ ਸਿੰਘ ਮੱਝੂਕੇ, ਬਿੰਦਰ ਸਿੰਘ ਵਿਧਾਤਾ, ਗੁਰਮੇਲ ਸਿੰਘ ਦੀਪਗੜ, ਨੱਥਾ ਸਿੰਘ ਜੋਧਪੁਰ, ਹਰਦੇਵ ਸਿੰਘ ਚੀਮਾ, ਪ੍ਰੀਤਮ ਸਿੰਘ ਉੱਗੋਕੇ, ਗੁਰਮੇਲ ਸਿੰਘ ਜਗਜੀਤਪੁਰਾ, ਮਲਕੀਤ ਸਿੰਘ ਛੰਨਾ, ਬਲਦੇਵ ਸਿੰਘ ਨੈਣੇਵਾਲ, ਸੁਖਦੇਵ ਸਿੰਘ ਗਿੱਲ ਕੋਠੇ, ਮੇਲਾ ਸਿੰਘ ਢਿੱਲਵਾਂ ਆਦਿ ਹਾਜ਼ਰ ਸਨ
