ਭਾਕਿਯੂ ਏਕਤਾ ਡਕੌਂਦਾ ਬਲਾਕ ਸ਼ਹਿਣਾ ਦੀ ਮਹੀਨਾਵਾਰ ਮੀਟਿੰਗ ਨੈਣੇਵਾਲ ਵਿਖੇ ਕੀਤੀ

ਸ਼ਹਿਣਾ ਭਦੌੜ (ਸੁਖਵਿੰਦਰ ਸਿੰਘ ਧਾਲੀਵਾਲ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸ਼ਹਿਣਾ ਦੀ ਮਹੀਨਾਵਾਰ ਮੀਟਿੰਗ ਪਿੰਡ ਨੈਣੇਵਾਲ ਕੀਤੀ ਗਈ ਜਿਸ ਦੀ ਅਗਵਾਈ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਸ਼ਹਿਣਾ ਨੇ ਕੀਤੀ, ਜਿਸ ਦਰਸ਼ਨ ਸਿੰਘ ਉੱਗੋਕੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਵਿੱਚ ਮਾਰਚ ਮਹੀਨੇ ਵਿੱਚ ਕੀਤੇ ਸੰਘਰਸ਼ ਦੀਆਂ ਪ੍ਰਾਪਤੀਆਂ ਵਾਰੇ ਜਾਣੂ ਕਰਵਾਇਆ ਤੇ ਆਉਣ ਵਾਲੇ ਸਮੇਂ ਵਿੱਚ ਜੋ ਵੀ ਸੰਘਰਸ਼ ਹੋਰ ਵੀ ਜ਼ੋਰ ਸੋਰ ਨਾਲ ਲੜੇ ਜਾਣਗੇ । ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ ਸਾਰੇ ਪਿੰਡ ਇਕਾਈ ਨੂੰ ਬੇਨਤੀ ਕੀਤੀ ਕਿ ਭਾਰਤੀ ਜਨਤਾ ਪਾਰਟੀ ਕੋਈ ਵੀ ਉਮੀਦਵਾਰ ਨੂੰ ਪਿੰਡਾਂ ਵਿਚ ਨਾ ਵੜਨ ਦਿੱਤਾ ਜਾਵੇ ਨਾਲ ਹੀ ਪੂਰਨ ਬਾਈਕਾਟ ਕੀਤਾ ਜਾਵੇ । ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਨੇ ਹੋਰ ਕਈ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਤੇ ਪਿੰਡਾਂ ਦੇ ਮਸਲਿਆਂ ਦਾ ਹੱਲ ਕਰਵਾਇਆ ਜਾਵੇਗਾ। ਨਾਲ ਹੀ ਹਾੜੀ ਦੇ ਸੀਜਨ ਵਿੱਚ ਮੰਡੀ ਵਿੱਚ ਕਣਕ ਦੀ ਫਸਲ ਆਉਣ ਵਾਲੀ ਹੈ ਸਰਕਾਰ ਇਸ ਦਾ ਪ੍ਰਬੰਧ ਪੂਰਾ ਕਰੇ । ਅੱਜ ਦੀ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਬਲਾਕ ਦੇ ਦੋ ਆਹੁਦੇਦਾਰਾਂ ਚੁਣੇ ਗਏ ਜਿਸ ਵਿੱਚ ਹਰਬੰਸ ਸਿੰਘ ਚੀਮਾ ਬਲਾਕ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਜੰਗੀਆਣਾ ਬਲਾਕ ਮੀਤ ਪ੍ਰਧਾਨ ਚੁਣੇ ਗਏ। ਮੀਟਿੰਗ ਵਿੱਚ ਹਾਜ਼ਰ ਬਲਾਕ ਜਰਨਲ ਸਕੱਤਰ ਭਿੰਦਾ ਸਿੰਘ ਢਿੱਲਵਾਂ, ਜ਼ਿਲ੍ਹਾ ਪ੍ਰੈਸ ਸਕੱਤਰ ਕਰਮਜੀਤ ਸਿੰਘ ਭਦੌੜ, ਜ਼ਿਲ੍ਹਾ ਆਗੂ ਮੇਵਾ ਸਿੰਘ ਨੀਲੋਂ ਕੋਠੇ, ਬਲਾਕ ਪ੍ਰੈਸ ਸਕੱਤਰ ਵਜ਼ੀਰ ਸਿੰਘ ਭਦੌੜ, ਬਲਾਕ ਮੀਤ ਪ੍ਰਧਾਨ ਕਮਲਜੀਤ ਸਿੰਘ ਅਲਕੜਾ,ਪ੍ਰੀਤਮ ਸਿੰਘ ਉੱਗੋਕੇ,ਪਾਲ ਸਿੰਘ ਜੋਧਪੁਰ,ਸੋਨੀ ਚੀਮਾ, ਜਰਨੈਲ ਸਿੰਘ ਵਿਧਾਤਾ, ਗੁਰਮੇਲ ਸਿੰਘ ਦੀਪਗੜ, ਅੰਮ੍ਰਿਤਪਾਲ ਸਿੰਘ ਟੱਲੇਵਾਲ, ਮਲਕੀਤ ਸਿੰਘ ਸ਼ਹਿਣਾ, ਸੁਖਦੇਵ ਸਿੰਘ ਗਿੱਲ ਕੋਠੇ , ਮਹਿੰਦਰ ਸਿੰਘ ਜੰਡਸਰ, ਜਸਵੀਰ ਸਿੰਘ ਮਾਨ ਛੰਨਾ ਗ਼ੁਲਾਬ ਸਿੰਘ ਵਾਲਾ,ਮੇਲਾ ਸਿੰਘ ਢਿੱਲਵਾਂ, ਭਗਵੰਤ ਸਿੰਘ ਭਦੌੜ, ਬਲਦੇਵ ਸਿੰਘ ਨੈਣੇਵਾਲ, ਬੂਟਾ ਸਿੰਘ ਜੰਗੀਆਣਾ, ਸ਼ੇਰ ਸਿੰਘ ਜੰਗੀਆਣਾ, ਲਵਪ੍ਰੀਤ ਸਿੰਘ ਭਗਤਪੁਰਾ ਆਦਿ ਹਾਜ਼ਰ ਸਨ
