ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਕਿਸਾਨ ਜੱਥੇਬੰਦੀਆਂ ਵੱਲੋਂ ਵਿਰੋਧ ਕੀਤਾ

ਸ਼ਹਿਣਾ ਭਦੌੜ (ਸੁਖਵਿੰਦਰ ਸਿੰਘ ਧਾਲੀਵਾਲ) ਭਾਰਤੀ ਜਥੇਬੰਦੀਆਂ ਦੇ ਸੱਦੇ ਤੇ ਸਹਿਣਾ ਦੇ ਮੇਨ ਬੱਸ ਸਟੈਂਡ ਤੇ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਵਿਰੋਧ ਕਰਦਿਆ ਦਰਸ਼ਨ ਸਿੰਘ ਚੀਮਾ ਬਲਾਕ ਆਗੂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਦੀ ਕਾਤਲ ਬੀਜੇਪੀ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਕਿਸੇ ਵੀ ਕੀਮਤ ਤੇ ਵੜਨ ਨਹੀਂ ਦਿੱਤਾ ਜਾਵੇਗਾ ਇਸ ਮੌਕੇ ਗੁਰਜੰਟ ਸਿੰਘ ਜੰਟਾ, ਬਲਵੀਰ ਸਿੰਘ ਬੀਰਾ, ਹਰਦੀਪ ਸਿੰਘ ਗਿੱਲ, ਕਾਲ਼ਾ ਸਿੰਘ ਉੱਪਲ, ਤੇਜ਼ਾ ਸਿੰਘ ਮੱਲ੍ਹੀ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਰਾਮ ਸਿੰਘ ਸ਼ਹਿਣਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਗੁਰਵਿੰਦਰ ਸਿੰਘ ਨਾਮਧਾਰੀ, ਭੋਲ਼ਾ ਸਿੰਘ, ਜੰਗ ਸਿੰਘ ਸੋਖੇ, ਕੁਲਵੰਤ ਸਿੰਘ ਚੂੰਘਾਂ, ਜਸਵਿੰਦਰ ਮੰਡੇਰ, ਆਦਿ ਤੋਂ ਇਲਾਵਾ ਪਿੰਡ ਜਗਜੀਤਪੁਰਾ, ਢਿਲਵਾਂ ਦੇ ਕਿਸਾਨ ਹਾਜ਼ਰ ਸਨ
