August 6, 2025
#Punjab

ਭਾਜਪਾ ਦੀ ਤਾਨਾਸ਼ਾਹੀ ਖਤਮ ਕਰਨ ਲਈ ਆਪ ਨੂੰ ਜਿਤਾਓ – ਜੈ ਕ੍ਰਿਸ਼ਨ ਸਿੰਘ ਰੌੜੀ

ਗੜਸ਼ੰਕਰ (ਨੀਤੂ ਸ਼ਰਮਾ/ਹੇਮਰਾਜ) ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ ਵੱਡੀ ਗਿਣਤੀ ਵੋਟਾਂ ਨਾਲ ਜਿਤਾਉਣ ਲਈ ਹਲਕਾ ਗੜ੍ਹਸ਼ੰਕਰ ਦੇ ਪਿੰਡਾਂ ਪੜਸੋਤੇ, ਮਨੋਲੀਆ, ਚੰਬਲ ਕਲਾਂ, ਚੱਕ ਕਟਾਰੂ, ਬਘੋਰਾ, ਨੰਗਲ ਖੁਰਦ, ਦਾਦੂਵਾਲ, ਪਾਲਦੀ, ਗੋਂਦਪੁਰ, ਸਰਹਾਲਾ ਖੁਰਦ, ਨੰਗਲ ਕਲਾਂ, ਖੜੌਦੀ, ਢਾਡਾ ਖੁਰਦ, ਢਾਡਾ ਕਲਾਂ, ਗਨੇਸ਼ਪੁਰ, ਭਾਰਟਾ, ਖੇੜਾ, ਪਥਰਾਲਾ, ਚਾਣਥੂ ਜੱਟਾਂ ਵਿਖੇ ਚੋਣ ਪ੍ਰਚਾਰ ਕਰਦਿਆ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਨੂੰ ਖਤਮ ਕਰਨ ਲਈ ਪੰਜਾਬ ਵਾਸੀਆ ਨੂੰ ਪੰਜਾਬ ਦੀਆਂ 13 ਸੀਟਾਂ ਉਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਜਰੂਰੀ ਹੈ। ਉਨਾਂ ਕਿਹਾ ਕਿ ਪੰਜਾਬ ਵਾਸੀ ਆਪ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੋ ਸਾਲ ਦੇ ਕਾਰਜਕਾਲ ਤੋਂ ਪੂਰੀ ਤਰਾਂ ਖੁਸ਼ ਹਨ।ਹੀ ਉਹਨਾਂ ਪਿੰਡਾਂ ਵਿੱਚ ਲੋਕਾਂ ਦੇ ਵੱਡੇ ਇਕੱਠਾਂ ਨੂੰ ਸਰਕਾਰ ਦੀਆ ਪ੍ਰਾਪਤੀਆ ਦਾ ਜਿਕਰ ਕਰਦਿਆ ਕਿਹਾ ਕਿ ਕੰਢੀ ਨਹਿਰ ਵਿੱਚ ਪਾਣੀ ਚਾਲੂ ਹੋਣ ਨਾਲ ਕਿਸਾਨਾਂ ਦੀ ਬੰਜਰ ਪਈ ਜਮੀਨ ਵੀ ਪਾਣੀ ਲੱਗਣ ਨਾਲ ਬਾਹੀਯੋਗ ਬਣ ਗਈ ਹੈ।ਬਿਜਲੀ ਦੇ 600 ਯੂਨਿਟ ਫਰੀ ਕਰਨ ਨਾਲ ਹਰ ਖਪਤਕਾਰ ਖੁਸ਼ ਹੈ।ਉਹਨਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਮਾਲਵਿੰਦਰ ਸਿੰਘ ਕੰਗ ਨੂੰ ਭਾਰੀ ਬਹੁਮਤ ਨਾਲ ਜਿੱਤਾ ਕੇ ਲੋਕ ਸਭਾ ਵਿਚ ਭੇਜੋ ਤਾਂ ਕਿ ਉਹ ਲੋਕ ਸਭਾ ਵਿਚ ਹਲਕਾ ਗੜ੍ਹਸ਼ੰਕਰ ਦਾ ਸਰਵਪੱਖੀ ਵਿਕਾਸ ਕਰਵਾ ਸਕਣ।ਇਸ ਮੌਕੇ ਪਿੰਡ ਦਾਦੂਵਾਲ, ਢਾਡਾ ਖੁਰਦ ,ਨੰਗਲ ਕਲਾਂ ਤੋਂ ਭਾਰੀ ਗਿਣਤੀ ਚ ਵੱਖ ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ।ਇਸ ਮੌਕੇ ਚਰਨਜੀਤ ਸਿੰਘ ਚੰਨੀ,ਖੁਸ਼ਵੰਤ ਸਿੰਘ , ਨਰਿੰਦਰ ਸਿੰਘ,ਗੁਰਬਚਨ ਸਿੰਘ, ਦੇਵ ਰਾਜ ਦਾਦੂਵਾਲ, ਜਸਪ੍ਰੀਤ ਗੋਂਦਪੁਰ, ਭੁਪਿੰਦਰ ਸਰਹਾਲਾ ਖੁਰਦ, ਦਿਆਲ ਸਿੰਘ ਨੰਗਲ ਕਲਾਂ, ਬਿੱਲਾ ਖੜੋਦੀ,ਸੁਖਦੇਵ ਸਿੰਘ ਢਾਡਾ ਕਲਾਂ,ਤੀਰਥ ਕੌਰ,ਕੁਲਵਿੰਦਰ ਸਿੰਘ ਭਾਰਟਾ, ਜੋਗਿੰਦਰ ਸਿੰਘ ਸਰਪੰਚ, ਪਰਵਿੰਦਰ ਸਿੰਘ ਸਰਪੰਚ,ਕੁਲਦੀਪ ਸਿੰਘ ਬਾਗੋਰਾ,ਸੁਖਵਿੰਦਰ ਸਿੰਘ ਸਰਪੰਚ, ਮਨਜੀਤ ਕੌਰ ਸਰਪੰਚ,ਪਾਰਟੀ ਦੇ ਵਰਕਰ ਵਲੰਟੀਅਰ ਵੋਟਰ ਸਪੋਰਟਰ ਆਗੂ ਤੇ ਅਹੁਦੇਦਾਰ ਵੀ ਹਾਜ਼ਰ ਸਨ।

Leave a comment

Your email address will not be published. Required fields are marked *