ਭਾਜਪਾ ਨੇ ਲੋਕ ਸਭਾ ਚੋਣਾਂ ਵਿੱਚ ਹੋ ਰਹੀ ਹਾਰ ਨੂੰ ਵੇਖਦਿਆਂ ਕੇਜਰੀਵਾਲ ਨੂੰ ਕਰਵਾਇਆ ਗ੍ਰਿਫਤਾਰ-ਗੁਰਪ੍ਰੀਤ ਕੌਰ ਜਿਲਾ ਪ੍ਰਧਾਨ

ਸ਼ਾਹਕੋਟ (ਰਣਜੀਤ ਬਹਾਦੁਰ) ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਈ ਡੀ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਗ੍ਰਿਫਤਾਰ ਕਰਕੇ ਜੇਲ ਭੇਜਿਆ ਹੈ। ਇਸਤੋ ਲੱਗਦਾ ਹੈ ਕਿ ਭਾਜਪਾ ਨੇ ਆ ਰਹੀਆਂ ਲੋਕ ਸਭਾ ਚੋਣਾਂ ਦੀ ਹਾਰ ਨੂੰ ਦੇਖਦਿਆਂ ਹੋਇਆਂ ਬੁਖਲਾਹਟ ਵਿੱਚ ਲੋਕਤੰਤਰ ਦਾ ਘਾਣ ਕੀਤਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਉਕਤ ਵਿਚਾਰ ਅੱਜ ਇਥੇ ਇੱਕ ਮੀਟਿੰਗ ਦੌਰਾਨ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ ਅਤੇ ਬਲਵਿੰਦਰ ਕੌਰ ਹੰਸ ਕੋਆਰਡੀਨੇਰਟ ਹਲਕਾ ਸ਼ਾਹਕੋਟ ਮਹਿਲਾ ਵਿੰਗ ਨੇ ਪੇਸ਼ ਕੀਤੇ। ਉਨਾਂ ਕਿਹਾ ਕਿ ਬੀਜੇਪੀ ਹੁਣ ਕੋਝੀਆਂ ਚਾਲਾਂ ਤੇ ਉੱਤਰ ਆਈ ਹੈ ਅਤੇ ਉਹ ਪੰਜਾਬ ਦੇ ਅਕਾਲੀਆਂ ਨਾਲ ਮਿਲਕੇ ਪੰਜਾਬ ਵਿੱਚ ਫਿਰ ਤੋ ਮਹੌਲ ਖਰਾਬ ਕਰਨ ਦੇ ਰੌਂਅ ਵਿੱਚ ਹੈ ਜੋ ਕਿ ਕਦੇ ਵੀ ਨਹੀ ਹੋਣ ਦਿੱਤਾ ਜਾਵੇਗਾ। ਉਨਾਂ ਨੇ ਆਪ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕੇਦਰ ਦੀਆਂ ਚਾਲਾਂ ਤੋ ਸੁਚੇਤ ਰਹਿਣ ਅਤੇ ਆਪ ਸੁਪਰੀਮੋ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਵਿੱਚ ਵੱਧ ਤੋ ਵੱਧ ਪਾਰਟੀ ਦਾ ਸਾਥ ਦੇਣ। ਇਸ ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਕੁਲਦੀਪ ਸਿੰਘ ਦੀਦ ਕੋਆਰਡੀਨੇਟਰ ਵਪਾਰ ਮੰਡਲ ਸ਼ਾਹਕੋਟ, ਰਾਖੀ ਮੱਟੂ ਸੀਨੀਅਰ ਆਪ ਆਗੂ , ਡਾ. ਰਮੇਸ਼ ਹੰਸ, ਜਤਿੰਦਰਪਾਲ ਸਿੰਘ ਬੱਲਾ, ਬੂਟਾ ਸਿੰਘ ਕਲਸੀ, ਬਲਜਿੰਦਰ ਸਿੰਘ ਖਿੰਡਾ,ਮੰਗਾ ਮੱਟੂ, ਪਰਮਵੀਰ ਸਿੰਘ ਪੰਮਾ,ਗਗਨਦੀਪ ਜੋੜਾ, ਰਮੇਸ਼ ਗੋਸਾਈ,ਕਪਿਲ ਚੋਪੜਾ, ਅਸ਼ੀਸ਼ ਅਗਰਵਾਲ, ਰਾਜ ਕੁਮਾਰ ਬਾਂਸਲ ਆਦਿ ਆਗੂਆਂ ਨੇ ਸ਼੍ਰੀ ਕੇਜਰੀਵਾਲ ਜੀ ਨੂੰ ਜੇਲ ਭੇਜਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਉਨ੍ਹਾਂ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੀ ਪੁਰਜੋਰ ਮੰਗ ਕੀਤੀ ਹੈ ।
