ਭਾਜਪਾ ਬੀਤ ਮੰਡਲ ਵਲੋਂ ਆਪਣੀ ਬੀਤ ਦੀ ਟੀਮ ਵਿੱਚ ਵਾਧਾ ਕਰਦੇ ਹੋਏ ਯੁਵਾ ਮੋਰਚਾ ਦੀ ਨਵੀਂ ਟੀਮ ਦੀ ਘੋਸ਼ਣਾ ਕੀਤੀ ਗਈ

ਗੜਸ਼ੰਕਰ, 29 ਜਨਵਰੀ (ਹੇਮਰਾਜ) ਭਾਜਪਾ ਬੀਤ ਮੰਡਲ ਦੀ ਅਹਿਮ ਮੀਟਿੰਗ ਮੰਡਲ ਪ੍ਰਧਾਨ ਬਿੱਲਾ ਕੰਬਾਲਾ ਦੀ ਪ੍ਰਧਾਨਗੀ ਚ ਸ਼ੀਤਲਾ ਮਾਤਾ ਮੰਦਰ ਝੁੱਗੀਆਂ ਵਿਖੇ ਹੋਈ ਜਿਸ ਵਿੱਚ ਅਵਿਨਾਸ਼ ਰਾਏ ਖੰਨਾ ਪ੍ਰਭਾਰੀ ਹਿਮਾਚਲ ਪ੍ਰਦੇਸ਼ ਉਚੇਚੇ ਤੌਰ ਤੇ ਪਹੁੰਚੇ। ਪਾਰਟੀ ਦੇ ਜਨਰਲ ਸਕੱਤਰ ਅਲੋਕ ਰਾਣਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਸਿਆ ਕੇ ਇਸ ਮੀਟਿੰਗ ਵਿੱਚ ਭਾਜਪਾ ਬੀਤ ਮੰਡਲ ਵਲੋਂ ਆਪਣੀ ਬੀਤ ਦੀ ਟੀਮ ਵਿੱਚ ਵਾਧਾ ਕਰਦੇ ਹੋਏ ਯੁਵਾ ਮੋਰਚਾ ਦੀ ਨਵੀਂ ਟੀਮ ਦੀ ਘੋਸ਼ਣਾ ਕੀਤੀ ਗਈ ਜਿਸ ਵਿੱਚ ਗੌਰਵ ਸੋਹਲ ਨੂੰ ਬੀਤ ਸਰਕਲ ਦਾ ਪ੍ਰਧਾਨ ਲਗਾਇਆ ਗਿਆ ਅਤੇ ਉਨ੍ਹਾਂ ਦੇ ਨਾਲ ਆਸ਼ੂ ਰਾਣਾ ਡੱਲੇਵਾਲ ਨੂੰ ਵਾਈਸ ਪ੍ਰਧਾਨ , ਅੰਕੁਸ਼ ਰਾਣਾ ਮਹਿੰਦਵਣੀ ਨੂੰ ਵਾਈਸ ਪ੍ਰਧਾਨ ਲਗਾਇਆ ਗਿਆ ਇਸ ਮੋਕੇ ਤੇ ਦਰਸ਼ਨ ਰਾਣਾ ਗੜ੍ਹੀ ਮਾਨਸੋਵਾਲ ਨੂੰ ਸੀਨੀਅਰ ਸਿਟੀਜਨ ਵਿੰਗ ਭਾਜਪਾ ਬੀਤ ਦਾ ਪ੍ਰਧਾਨ ਲਗਾਇਆ ਗਿਆ । ਇਸ ਮੌਕੇ ਪੀ ਐਮ ਵਿਸ਼ਕਰਾ ਸਕੀਮ ਤਹਿਤ ਹਲਕਾ ਇੰਚਾਰਜ ਪ੍ਰਦੀਪ ਰੰਗੀਲਾ ਨੇ ਨਰਿੰਦਰ ਮੋਦੀ ਜੀ ਦੀ ਸਰਕਾਰ ਦੀਆ ਉਪਲੱਬਧੀਆਂ ਵਾਰੇ ਨੌਜਵਾਨਾਂ ਨੂੰ ਦੱਸਿਆ । ਇਸ ਮੋਕੇ ਕਿਸਾਨ ਮੋਰਚਾ ਜਿਲ੍ਹਾ ਸਕੱਤਰ ਅਜਿੰਦਰ ਨੰਬਰਦਾਰ ਤੋਂ ਇਲਾਵਾ ਬੀਤ ਮੰਡਲ ਵਿਵੇਕ ਸ਼ਰਮਾ , ਕਿਸਾਨ ਮੋਰਚਾ ਮਨੋਜ ਟਿੱਕਾ , ਸਤਪਾਲ ਬਿੱਲੂ ਬੀ ਸੀ ਮੋਰਚਾ ਪ੍ਰਧਾਨ , ਰੌਸ਼ਨ ਲਾਲ ਵਾਈਸ ਪ੍ਰਧਾਨ , ਰਾਜੂ ਕਟਾਰੀਆ , ਜਤਿੰਦਰ ਸ਼ਰਮਾ ਗੜ੍ਹੀ ਮਣਸੋਵਾਲ, ਤੋਂ ਇਲਾਵਾ ਵੱਡੀ ਗਿਣਤੀ ਚ ਨੌਜਵਾਨ ਹਾਜਰ ਸਨ ।
