September 27, 2025
#Punjab

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਪੱਕੇ ਮੋਰਚੇ ਚੌਥਾ ਦਿਨਹੋਇਆ ਨੌਜਵਾਨਾਂ ਨੂੰ ਸਮਰਪਿਤ

ਫਾਜ਼ਿਲਕਾ (ਮਨੋਜ ਕੁਮਾਰ) ਭਾਕਿਯੂ ਏਕਤਾ ਉਗਰਾਹਾਂ ਪੰਜ ਰੋਜ਼ਾ ਪੱਕੇ ਦਿਨ ਰਾਤ ਦੇ ਜ਼ਿਲਾ ਹੈੱਡ ਕੁਆਰਟਰ ਫਾਜ਼ਿਲਕਾ ਅੱਗੇ ਲੱਗੇ ਮੋਰਚੇ ਦੇ ਚੌਥੇ ਨੌਜਵਾਨਾਂ ਦੇ ਵਿਸ਼ੇਸ਼ ਦਿਨ ਤੇ ਇਨਕਲਾਬੀ ਕਲਾਕਾਰ ਸ਼ੁਬੇਗ ਸਿੰਘ ਨੇ ਇਨਕਲਾਬੀ ਗੀਤ ਨਾਲ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਪਹਿਲੇ ਬੁਲਾਰੇ ਜਗਤਾਰ ਸਿੰਘ ਬੁਰਜ ਬਲਾਕ ਪ੍ਰਧਾਨ ਅਬੋਹਰ ਨੇ ਬੋਲਦਿਆਂ ਦੱਸਿਆ ਕਿ ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ ਨੌਜਵਾਨਾਂ ਦੀ ਦੇਸ਼ ਸਮਾਜ ਅਤੇ ਵੱਡੇ ਸੰਘਰਸ਼ਾਂ ਵਿੱਚ ਅਹਿਮ ਯੋਗਦਾਨ ਰਿਹਾ ਹੈ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਨੌਜਵਾਨਾਂ ਵਿਦੇਸ਼ਾਂ ਨੂੰ ਮੂੰਹ ਕਰਨਾ ਪਿਆ ਪ੍ਰੰਤੂ ਸਾਡੇ ਸ਼੍ਰੋਮਣੀ ਸ਼ਹੀਦ ਕਰਤਾਰ ਸਿੰਘ ਸਰਾਭਾ ਵਿਦੇਸ਼ਾਂ ਦੀ ਧਰਤੀ ਤੋਂ ਵਾਪਿਸ ਆ ਕੇ ਕਾਰਪੋਰੇਟੀ ਗਿਰਝਾਂ ਅੰਗਰੇਜ਼ੀ ਸਾਮਰਾਜ ਦੇ ਖਿਲਾਫ ਲੜਦੇ ਹੋਏ ਲਾਸਾਨੀ ਸ਼ਹਾਦਤ ਦਿੱਤੀ ਬਲਾਕ ਸਹਾਇਕ ਬਲਜੀਤ ਸਿੰਘ ਕੋਕਰੀ ਨੇ ਬੋਲਦਿਆਂ ਦੱਸਿਆ ਕਿ ਅਸੀਂ ਨੌਜਵਾਨਾਂ ਦੇ ਸਹਿਯੋਗ ਨਾਲ ਚਿੱਪ ਵਾਲੇ ਮੀਟਰਾਂ ਨੂੰ ਰੋਕ ਕੇ ਬਿਜਲੀ ਬੋਰਡ ਦੇ ਹੋ ਰਹੇ ਨਿੱਜੀਕਰਨ ਦੇ ਵਿਰੋਧ ਵਿੱਚ ਸੰਘਰਸ਼ ਕੀਤੇ ਨਸ਼ਿਆਂ ਨੂੰ ਰੋਕਣ ਲਈ ਨੌਜਵਾਨਾਂ ਦਾ ਵੱਡਾ ਸਹਿਯੋਗ ਕੀਤਾ ਹੈ ਨੌਜਵਾਨੀ ਹੀ ਸਮਾਜ ਨੂੰ ਸੋਹਣਾ ਬਣਾ ਸਕਦੀ ਹੈ ਅਤੇ ਸਾਨੂੰ ਸਦਾ ਲੜਦੇ ਰਹਿਣਾ ਚਾਹੀਦਾ ਹੈ ਬਲਾਕ ਮੀਤ ਪ੍ਰਧਾਨ ਨੌਜਵਾਨ ਆਗੂ ਬਲਵਿੰਦਰ ਸਿੰਘ ਕਿੱਕਰਖੇੜਾ ਨੇ ਬੋਲਦਿਆਂ ਦੱਸਿਆ ਕਿ ਕਿ ਦਿੱਲੀ ਘੋਲ ਵਿੱਚ ਨੌਜਵਾਨਾਂ ਨੇ ਜੋਸ਼ ਦੇ ਨਾਲ ਹੋਸ਼ ‌ਨਾਲ ਲੜਿਆ ਅਤੇ ਹੁਣ ਵੀ ਸੰਘਰਸ਼ ਦੇ ਮੈਦਾਨ ਵਿੱਚ ਰਹਾਂਗੇ ਰਾਜ ਕਰਦੀ ਸਰਕਾਰ ਨਸ਼ੇ ਵਰਤਾ ਕੇ ਖਤਮ ਕਰਨਾ ਚਹੁੰਦੀ ਹੈ ਪਰ ਅਸੀਂ ਨੌਜਵਾਨ ਨਸ਼ੇ ਦੇ ਖਿਲਾਫ ਵੀ ਲੜਾਂਗੇ ਨੌਜਵਾਨ ਆਗੂ ਸੁਖਰਾਜ ਸਿੰਘ ਘੇਰੂ ਵਾਲਾ ਨੇ ਦੱਸਿਆ ਕਿ ਸਰਕਾਰ ਇਹ ਭੁਲੇਖੇ ਨਾ ਰੱਖੇ ਕਿ ਅਸੀਂ ਨੌਜਵਾਨਾਂ ਨੂੰ ਸੁਰਤ ਭੁਆ ਕੇ ਹੋਰ ਪਾਸੇ ਲਾ ਕੇ ਸੰਘਰਸ਼ਾਂ ਤੋਂ ਮੂੰਹ ਮੋੜਨਾ ਚਹੁੰਦੇ ਹਨ ਤਾਂ ਇਹ ਸੰਭਵ ਨਹੀਂ ਪਿੰਡ ਪੱਧਰ ਤੋਂ ਉਠ ਕੇ ਕਾਲਜਾਂ ਵਿੱਚ ਵੀ ਕਿਰਤ ਨੂੰ ਬਚਾਉਣ ਲਈ ਨੌਜਵਾਨ ਦ੍ਰਿੜ ਹਨ ਜ਼ਿਲਾ ਸੰਗਠਨ ਸਕੱਤਰ ਜਗਸੀਰ ਸਿੰਘ ਘੋਲਾ ਨੇ ਮੰਗ ਕੀਤੀ ਕਿ ਨੌਜਵਾਨਾਂ ਨੂੰ ਸਰਕਾਰ ਰੁਜ਼ਗਾਰ ਦੇਵੇ ਤਾਂ ਕਿ ਚੰਗਾ ਭਵਿੱਖ ਬਣ ਸਕੇ ਜ਼ਿਲਾ ਮੀਤ ਪ੍ਰਧਾਨ ਗੁਰਮੀਤ ਸਿੰਘ ਮੰਨੇ ਵਾਲਾ ਨੇ ਚਲੰਤ ਮੰਗਾਂ ਵੱਲ ਧਿਆਨ ਕੇਂਦਰਿਤ ਕਰਵਾਉਣ ਲਈ ਨੌਜਵਾਨਾਂ ਦਾ ਬੇਰੁਜ਼ਗਾਰੀ ਭੱਤਾ ਲਾਗੂ ਕਰਵਾਉਣ ਦੀ ਮੰਗ ਰੱਖੀ ਅਤੇ ਚੰਗੀ ਅਤੇ ਸਸਤੀ ਵਿੱਦਿਆ ਦੀ ਮੰਗ ਕੀਤੀ ਪਿੱਪਲ ਸਿੰਘ ਘਾਂਗਾ ਕਲਾਂ ਬਲਾਕ ਪ੍ਰਧਾਨ ਜਲਾਲਾਬਾਦ ਨੇ ਸਰਕਾਰ ਤੋਂ ਸਰਕਾਰੀ ਸਸਤੇ ਕਰਜ਼ਿਆਂ ਦੀ ਮੰਗ ਕਰਦਿਆਂ ਸਹਾਇਕ ਧੰਦੇ ਨੂੰ ਉਤਸ਼ਾਹਿਤ ਕਰਨ ਵਿੱਚ ਸਰਕਾਰ ਮਦਦ ਕਰੇ ਅਤੇ ਵਿਦੇਸ਼ਾਂ ਵੱਲ ਜਾਂਦੇ ਬੱਚਿਆਂ ਨੂੰ ਆਪਣੀ ਜਨਮ ਭੂਮੀ ਤੇ ਰਹਿਣ ਲਈ ਪ੍ਰੇਰਿਆ ਜਾਵੇ ਬਲਾਕ ਪ੍ਰਧਾਨ ਪਿੱਪਲ ਸਿੰਘ ਘਾਂਗਾ ਕਿਹਾ ਕਿ ਨੌਜਵਾਨੀ ਉਮਰ ਵਿੱਚ ਅਸੀਂ ਸੰਘਰਸ਼ ਦੇ ਰਾਹ ਪਏ ਸੀ ਤਾਂ ਚੜਦੀ ਉਮਰ ਦੇ ਘੋਲਾਂ ਪਏ ਸੀ ਅਤੇ ਹਮੇਸ਼ਾ ਜਿੱਤਾਂ ਪ੍ਰਾਪਤ ਕੀਤੀਆਂ ਅੱਜ ਵੀ ਉਸੇ ਜੋਸ਼ ਨਾਲ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਕਿ ਇਸ ਤੋਂ ਪਹਿਲਾਂ ਵੀ ਰਾਜ ਕਰਦੀਆਂ ਨੇ ਕੁਛ ਨਹੀਂ ਸਵਾਰਿਆ ਹੁਣ ਵੀ ਨਹੀਂ ਸਵਾਰ ਰਹੀਆਂ ਨਾ ਹੀ ਸਵਾਰ ਸਕਣਗੀਆਂ ਪ੍ਰੰਤੂ ਲੋਕ ਸੰਘਰਸ਼ ਹੀ ਲੋਕਾਂ ਦੀ ਜੂਨ ਸੁਧਾਰ ਸਕਦੇ ਹਨ ਇਸ ਲਈ ਸਾਨੂੰ ਸੰਘਰਸ਼ ਦੇ ਰਾਹ ਪੈਣਾ ਚਾਹੀਦਾ ਅਤੇ ਨੌਜਵਾਨ ਆਗੂ ਅਮਰਜੀਤ ਸਿੰਘ ਬਿੱਟੂ ਬਲਾਕ ਸੀਨੀਅਰ ਮੀਤ ਪ੍ਰਧਾਨ ਅਬੋਹਰ ਰਣਜੀਤ ਸਿੰਘ ਆਲਮਗੜ ਜ਼ਿਲਾ ਮੀਤ ਪ੍ਰਧਾਨ ਗੁਰਮੀਤ ਸਿੰਘ ਮੰਨੇ ਵਾਲਾ ਅਤੇ ਜ਼ਿਲਾ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ ਨੇ ਵੀ ਸੰਬੋਧਨ ਕੀਤਾ

Leave a comment

Your email address will not be published. Required fields are marked *