August 6, 2025
#Punjab

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਿਜਲੀ ਮਹਿਕਮੇ ਦੇ ਐਕਸ਼ਨ ਅਤੇ ਐਸਡੀਓ ਉੱਪਰ ਪਰਚਾ ਦਰਜ ਕਰਨ ਦੀ ਮੰਗ

ਭਵਾਨੀਗੜ੍ਹ (ਵਿਜੈ ਗਰਗ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋ ਦੀ ਅਗਵਾਈ ਹੇਠ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਸਮੇਤ ਹਰਜਿੰਦਰ ਸਿੰਘ ਘਰਾਚੋਂ ਬਲਵਿੰਦਰ ਸਿੰਘ ਘਨੌੜ ਨੇ ਦੱਸਿਆ ਕਿ ਜੋ ਪਿੰਡ ਰਾਮਗੜ੍ਹ ਵਿਖੇ ਕੱਲ ਬਿਜਲੀ ਦੀਆਂ ਤਾਰਾਂ ਨਾਲ ਸਪਾਰਕ ਹੋਣ ਕਰਕੇ ਅੱਗ ਲੱਗਣ ਕਾਰਨ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ ਮਹਿੰਦਰ ਸਿੰਘ ਦੀਆਂ ਸੂਣ ਵਾਲੀਆ 41 ਭੇਡਾਂ ਬੱਕਰੀਆਂ ਸੜ ਕੇ ਮਰ ਗਈਆਂ ਹਨ ਅਤੇ ਕੁਝ ਕਿਸਾਨਾਂ ਦੇ ਖੇਤ ਦੇ ਵਿੱਚ ਨਾੜ ਸੜ ਗਿਆ ਅਤੇ ਕਾਫੀ ਤੂੜੀ ਮੱਚ ਗਈ ਹੈ ਉਸ ਸਬੰਧੀ ਜਥੇਬੰਦੀ ਅਤੇ ਪਰਿਵਾਰ ਵੱਲੋਂ ਐਸਡੀਐਮ ਸਾਬ ਭਵਾਨੀਗੜ੍ਹ ਡੀਐਸਪੀ ਸਾਬ ਤਹਿਸੀਲਦਾਰ ਸਾਬ ਐਸ ਐਚ ਓ ਸਾਬ ਨਾਲ ਹੋਏ ਨੁਕਸਾਨ ਦੇ ਮੁਆਵਜੇ ਪ੍ਰਤੀ ਗੱਲਬਾਤ ਕੀਤੀ ਗਈ ਜਿਸ ਵਿੱਚ ਆਗੂਆਂ ਨੇ ਕਿਹਾ ਕਿ ਹੋਏ ਨੁਕਸਾਨ ਸਬੰਧੀ ਬਿਜਲੀ ਮਹਿਕਮੇ ਦੇ ਐਕਸ਼ਨ ਅਤੇ ਐਸਡੀਓ ਉੱਪਰ ਪਰਚਾ ਦਰਜ ਕੀਤਾ ਜਾਵੇ ਅਤੇ ਹੋਏ ਨੁਕਸਾਨ ਦੀ ਭਰਭਾਈ ਜਲਦੀ ਤੋਂ ਜਲਦੀ ਕੀਤੀ ਜਾਵੇ ਜਿਸਦਾ ਅਤੇ ਐਸਡੀਐਮ ਸਾਹਿਬ ਭਾਨੀਗੜ੍ਹ ਨੇ ਕਿਹਾ ਕਿ ਜੋ ਵੀ ਪੋਸਟਮਾਰਟਮ ਦੀ ਰਿਪੋਰਟ ਹੈ ਉਹ ਭੇਜ ਦਿੱਤੀ ਜਾਵੇਗੀ ਅਤੇ ਜੋ ਪ੍ਰਪੋਜ਼ਲ ਹੈ ਭੇਡਾਂ ਦੇ ਨੁਕਸਾਨ ਦੀ 8 ਲੱਖ 32000 ਅਤੇ ਜੋ ਤੂੜੀ ਅਤੇ ਨਾੜ ਦੇ ਹੋਏ ਨੁਕਸਾਨ ਦੀ ਪ੍ਰਪੋਜਲ ਹੈ ਉੱਪਰ ਉਹ ਮਹਿਕਮੇ ਨੂੰ ਭੇਜੀ ਦਿੱਤੀ ਗਈ ਹੈ ਤੇ ਪ੍ਰਸ਼ਾਸਨ ਨੇ ਦੋ ਦਿਨ ਦੇ ਵਿੱਚ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜੇ ਮਸਲਾ ਹੱਲ ਨਾ ਹੋਇਆ ਤਾਂ ਦੋ ਦਿਨਾਂ ਬਾਅਦ ਜਥੇਬੰਦੀ ਵੱਲੋ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ 8 ਤਾਰੀਕ ਨੂੰ ਧਰਨਾ ਦਿੱਤਾ ਜਾਵੇਗਾ ਇਸ ਮੌਕੇ ਇਕਾਈ ਪ੍ਰਧਾਨ ਜਗਸੀਰ ਸਿੰਘ ਕਾਹਨਗੜ੍ਹ ਇਕਾਈ ਪ੍ਰਧਾਨ ਸੁਖਵਿੰਦਰ ਸਿੰਘ ਨਰੈਣਗੜ੍ਹ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ.

Leave a comment

Your email address will not be published. Required fields are marked *