ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲਾ ਫਾਜ਼ਿਲਕਾ ਵੱਲੋਂ 6ਫਰਵਰੀ ਜ਼ਿਲਾ ਹੈੱਡ ਕੁਆਰਟਰ ਅੱਗੇ ਪੰਜ ਰੋਜ਼ਾ ਪੱਕੇ ਮੋਰਚੇ ਦੀਆਂ ਤਿਆਰੀਆਂ ਮੁਕੰਮਲ

ਫਾਜ਼ਿਲਕਾ (ਮਨੋਜ ਕੁਮਾਰ) ਬੀਤੇ ਕੱਲ੍ਹ ਭਾਕਿਯੂ ਏਕਤਾ ਉਗਰਾਹਾਂ ਫਾਜ਼ਿਲਕਾ ਦੀ ਜ਼ਿਲਾ ਅਤੇ ਬਲਾਕ ਕਮੇਟੀਆਂ ਵੱਲੋਂ ਮੀਟਿੰਗ ਕਰਦਿਆਂ ਦੱਸਿਆ ਕਿ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਪਿਛਲੇ ਸਮੇਂ ਤੋਂ ਸਰਕਾਰ ਦੁਆਰਾ ਮੰਨੀਆਂ ਹੋਈਆਂ ਮੰਗਾਂ ਨਾ ਲਾਗੂ ਕਰਨ ਦੇ ਵਿਰੋਧ ਸੰਘਰਸ਼ ਦੀ ਤਿਆਰੀ ਵਿੱਢੀ ਹੋਈ ਸੀ ਹਰ ਪਿੰਡ ਹਰ ਚੁੱਲੇ ਤੱਕ ਗੱਲ ਪਹੁੰਚਦੀ ਕੀਤੀ ਅਤੇ ਖੇਤੀ ਨੀਤੀ ਲਾਗੂ ਕਰਵਾਉਣੀ ਐਮ ਐਸ ਪੀ ਲਾਗੂ ਕਰਵਾਉਣੀ ਅਤੇ ਕਰਜ਼ਾ ਮੁਕਤੀ ਅਤੇ ਦਿੱਲੀ ਘੋਲ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਨੌਕਰੀਆਂ ਦੀ ਥੁੜ ਪੂਰੀ ਕਰਵਾਉਣੀ ਅਤੇ ਜ਼ਿਲੇ ਨਾਲ ਸੰਬੰਧਿਤ ਨਰਮੇ ਦੀ ਰਹਿੰਦੀ ਖਰੀਦ ਕਰਵਾਉਣੀ ਕਿੰਨੂੰ ਉਦਪਾਦਨ ਕਿਸਾਨਾਂ ਦੇ ਭਾਅ ਪੂਰੇ ਕਰਵਾਉਣੇ ਅਤੇ ਗਿਰਦਾਵਰੀ ਹੋਈਆਂ ਫਸਲਾਂ ਦੇ ਬਕਾਇਆ ਮੁਆਵਜ਼ਾ ਅਤੇ ਸੀਵਰੇਜ ਪਾਈਪ ਲਾਈਨ ਦਾ ਢੁਕਵਾਂ ਮੁਆਵਜ਼ਾ ਲੈਣ ਲਈ ਅਤੇ ਹੋਰ ਢੁਕਵੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਮੋਰਚੇ ਦੀ ਤਿਆਰੀ ਮੁਕੰਮਲ ਕੀਤੀ ਗਈ ਹੈ ਇਸ ਮੀਟਿੰਗ ਵਿੱਚ ਜ਼ਿਲਾ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ ,ਜ਼ਿਲਾ ਮੀਤ ਪ੍ਰਧਾਨ ਗੁਰਮੀਤ ਸਿੰਘ ਮੰਨੇ ਵਾਲਾ ,ਜ਼ਿਲਾ ਸੰਗਠਨ ਸਕੱਤਰ ਜਗਸੀਰ ਸਿੰਘ ਘੋਲਾ,ਬਲਾਕ ਪ੍ਰਧਾਨ ਪਿੱਪਲ ਸਿੰਘ ਘਾਂਗਾ ਕਲਾਂ, ਬਲਾਕ ਖਜਾਨਚੀ ਜਸਕੌਰ ਸਿੰਘ ਜੰਡ ਵਾਲਾ, ਬਲਾਕ ਸਹਾਇਕ ਬਲਜੀਤ ਸਿੰਘ ਬਾਹਮਣੀ ਵਾਲਾ , ਬਲਾਕ ਸਲਾਹਕਾਰ ਹਰਜੀਤ ਸਿੰਘ ਘਾਂਗਾ ਖੁਰਦ, ਤਰਸੇਮ ਸਿੰਘ ਚੱਕ ਸੈਦੋਕਾ, ਜਗਤਾਰ ਸਿੰਘ ਸਿੱਧੂ ਘਾਂਗਾ ਕਲਾਂ,ਅਤੇ ਹੋਰ ਆਗੂ ਹਾਜ਼ਰ ਸਨਰਣਜੀਤ ਸਿੰਘ ਜਲਾਲਾਬਾਦ ਜਸਵਿੰਦਰ ਸਿੰਘ ਘਾਂਗਾ ਕਲਾਂ ਕਰਮਜੀਤ ਸਿੰਘ ਜੰਡ ਵਾਲਾ
