ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਨਿਸ਼ਕਾਮ ਸੇਵਾ ਕਰਨ ਵਾਲੇ ਐਡ. ਦਵਿੰਦਰਪਾਲ ਸਿੰਘ ਸਨਮਾਨਤ

ਭਵਾਨੀਗੜ੍ਹ (ਵਿਜੈ ਗਰਗ) ਬੀਕੇਯੂ ਰਾਜੇਵਾਲ ਬਲਾਕ ਭਵਾਨੀਗੜ੍ਹ ਵਲੋਂ ਕਿਸਾਨਾਂ/ਦੁਕਾਨਦਾਰਾਂ ਦੀਆਂ ਜ਼ਮੀਨਾਂ ਤੇ ਦੁਕਾਨਾਂ ਨੂੰ ਐਕਵਾਇਰ ਕਰਕੇ ਸਰਕਾਰ ਵਲੋਂ ਪੂਰੀ ਕੀਮਤ ਨਹੀਂ ਦਿੱਤੀ ਜਾਂਦੀ। ਇਨਸਾਫ ਲੈਣ ਲਈ ਸਿਰਫ ਕਮਿਸ਼ਨਰ ਸਾਹਿਬ ਕੋਲ ਅਪੀਲ ਕਰਨ ਤੋਂ ਬਾਅਦ ਹਾਈਕੋਰਟ ਤੇ ਸੁਪਰੀਮ ਕੋਰਟ ਵੀ ਕਮਿਸ਼ਨਰ ਦੇ ਫੈਸਲੇ ਨੂੰ ਬਦਲ ਨਹੀਂ ਸਕਦੀ। ਇਸ ਤਰ੍ਹਾਂ ਕਿਸਾਨਾਂ ਤੇ ਦੁਕਾਨਦਾਰਾਂ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੁੰਦੀ ਹੈ। ਇਸ ਪੱਖਪਾਤੀ ਤੇ ਏਕਾ ਅਧਿਕਾਰ ਕਾਨੂੰਨ ਨੂੰ ਲੋਕ ਰਾਜ ਦੀਆਂ ਕਦਰਾਂ ਕੀਮਤਾਂ ਅਨੁਸਾਰ ਬਣਾਉਣ ਲਈ ਐਡਵੋਕੇਟ ਦਵਿੰਦਰਪਾਲ ਸਿੰਘ ਪਟਿਆਲਾ ਵਲੋਂ ਹਾਈਕੋਰਟ ਵਿਚ ਜਨਹਿਤ ਰਿੱਟ ਪਾਈ ਗਈ ਹੈ ਜੋ ਅਡਮਿਟ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਨੋਟਿਸ ਆਫ ਮੋਸ਼ਨ ਜਾਰੀ ਹੋਇਆ ਹੈ। ਇਸ ਲੋਕ ਰਾਜੀ ਨਿਸ਼ਕਾਮ ਸੇਵਾ ਕਰਨ ਹਿੱਤ ਐਡਵੋਕੇਟ ਦਵਿੰਦਰ ਪਾਲ ਸਿੰਘ ਨੂੰ ਬੀਕੇਯੂ ਰਾਜੇਵਾਲ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜਰ ਕਿਸਾਨਾਂ ਦੁਕਾਨਦਾਰਾਂ ਨੇ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਗੁਰਮੀਤ ਸਿੰਘ ਕਪਿਆਲ ਜਿਲ੍ਹਾ ਪ੍ਰਧਾਨ ਬੀਕੇਯੂ ਰਾਜੇਵਾਲ, ਕੁਲਵਿੰਦਰ ਸਿੰਘ ਮਾਝਾਂ ਬਲਾਕ ਪ੍ਰਧਾਨ ਰਾਜੇਵਾਲ, ਗਿਆਨ ਸਿੰਘ ਜਰਨਲ ਸਕੱਤਰ, ਜਸਪਾਲ ਸਿੰਘ ਘਰਾਚੋਂ ਸਕੰਤਰ, ਅਮਰੀਕ ਸਿੰਘ ਬਾਸੀਅਰਖ, ਰਾਂਝਾ ਸਿੰਘ, ਜਤਿੰਦਰ ਸਿੰਘ ਰਾਮਪੁਰਾ, ਪ੍ਰਦੀਪ ਸਿੰਘ ਕਰਤਾਰ ਪਾਈਪ ਫੈਕਟਰੀ, ਸੁਖਦੇਵ ਸਿੰਘ ਸੇਖੋਂ, ਕੁਲਤਾਰ ਸਿੰਘ ਘਰਾਚੋਂ, ਜਗਦੇਵ ਸਿੰਘ ਮਾਨ ਆਦਿ ਹਾਜਰ ਸਨ।
