ਭਾਰਤੀ ਕਿਸਾਨ ਯੂਨੀਅਨ ਵਲੋਂ ਥਾਣੇ ਅੱਗੇ ਪੱਕਾ ਮੋਰਚਾ ਸ਼ੁਰੂ

ਭਵਾਨੀਗੜ੍ਹ (ਵਿਜੈ ਗਰਗ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਵੱਲੋਂ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਥਾਣਾ ਭਵਾਨੀਗੜ੍ਹ ਅੱਗੇ ਅਣਮਿਥੇ ਸਮੇਂ ਲਈ ਮੋਰਚਾ ਸੁਰੂ ਕੀਤਾ ਗਿਆ ਜੋ ਪਿੰਡ ਜੌਲੀਆਂ ਦੇ ਕਿਸਾਨ ਦੀ ਜ਼ਮੀਨੀ ਮਸਲੇ ਦੌਰਾਨ ਮੌਤ ਹੋਈ ਸੀ ਉਸ ਦੇ ਦੋਸ਼ੀ ਬਲਜਿੰਦਰ ਸਿੰਘ ਆਲੋਵਾਲ ਨੂੰ ਗ੍ਰਿਫਤਰ ਕੀਤਾ ਜਾਵੇ ਅਤੇ ਜੋ ਦੋ ਟਰੈਕਟਰ ਜਮੀਨ ਤੇ ਕਬਜਾ ਕਰਨ ਲਈ ਜਮੀਨ ਵਾਹੁਣ ਆਏ ਸੀ ਉਹਨਾਂ ਨੂੰ ਪੁਲਿਸ ਵੱਲੋ ਮੌਕੇ ਕਾਬੂ ਕੀਤਾ ਗਿਆ ਸੀ ਬਾਅਦ ਵਿੱਚ ਛੱਡ ਦਿੱਤਾ ਗਿਆ ਸੀ ਜਿਹਨਾਂ ਨੂੰ ਉਸ ਨੂੰ ਦੁਬਾਰਾ ਬਰਾਮਦ ਕੀਤਾ ਜਾਵੇ ਅਤੇ ਜੋ ਪਿੰਡ ਕਾਲਾਝਾੜ ਦੇ ਇੱਕ ਸਧਾਰਨ ਵਿਅਕਤੀ ਤੇ ਝੂਠਾ ਕਤਲ ਦਾ ਇਲਜ਼ਾਮ ਲਾਇਆ ਗਿਆ ਹੈ ਉਸ ਨੂੰ ਇਨਸਾਫ ਦਿੱਤਾ ਜਾਵੇ ਅਤੇ ਆਲੋਅਰਖ ਦੇ ਪ੍ਰਧਾਨ ਗੁਰਦੇਵ ਸਿੰਘ ਤੇ ਪਾਇਆ ਝੂਠਾ ਪਰਚਾ ਵੀ ਰੱਦ ਕੀਤਾ ਜਾਵੇ ਤੇ ਹੋਰ ਮਸਲਿਆਂ ਨੂੰ ਲੈ ਕੇ ਵੀ ਮੋਰਚਾ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਬਲਾਕ ਆਗੂ ਹਰਜੀਤ ਸਿੰਘ ਮਹਿਲਾਂ ਚੌਂਕ, ਹਰਜਿੰਦਰ ਸਿੰਘ ਘਰਾਚੋਂ, ਜਸਬੀਰ ਸਿੰਘ ਗੱਗੜਪੁਰ, ਅਮਨਦੀਪ ਸਿੰਘ ਮਹਿਲਾਂ ਚੌਂਕ, ਬਲਵਿੰਦਰ ਸਿੰਘ ਘਨੌੜ, ਰਘਵੀਰ ਸਿੰਘ ਘਰਾਚੋਂ, ਬਲਦੀਪ ਸਿੰਘ ਬਖੋਪੀਰ, ਕਰਮ ਚੰਦ ਪੰਨਵਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਤੇ ਔਰਤਾਂ ਸ਼ਾਮਿਲ ਹੋਈਆਂ।
