ਭਾਰਤੀ ਕ੍ਰਾਂਤੀਕਾਰੀ ਮਾਰਕਸਿਸਟ ਪਾਰਟੀ ਦੀ ਬ੍ਰਾਂਚ ਮਹਿੰਦਵਾਣੀ (ਬੀਤ)ਵਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ

ਮਹਿੰਦਵਾਣੀ ਭਾਰਤੀ ਕ੍ਰਾਂਤੀਕਾਰੀ ਮਾਰਕਸਿਸਟ ਪਾਰਟੀ ਦੀ ਬ੍ਰਾਂਚ ਮਹਿੰਦਵਾਣੀ (ਬੀਤ)ਦੀ ਇੱਕ ਮੀਟਿੰਗ ਸਾਥੀ ਅਸ਼ੋਕ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਬ੍ਰਾਂਚ ਮਹਿੰਦਵਾਣੀ ਵਲੋਂ ਪਹਿਲਾਂ ਪਿੱਛਲੇ ਕੀਤੇ ਕੰਮਾਂ ਦਾ ਰਿਵਿਉ ਕੀਤਾ ਗਿਆ।ਅਤੇ ਅਜੋਕੇ ਰਾਜਨੀਤਕ ਹਲਾਤਾਂ ਦੇ ਵਿਚਾਰ ਚਰਚਾਵਾਂ ਕੀਤੀਆਂ ਗਈਆਂ। ਪਾਰਟੀ ਦੇ ਜ਼ਿਲ੍ਹਾ ਆਗੂ ਸਾਥੀ ਕੁਲਭੂਸ਼ਨ ਕੁਮਾਰ ਅਤੇ ਸਾਥੀ ਰਾਮਜੀਦਾਸ ਚੌਹਾਨ ਜੀ ਨੇ ਪੂਰੇ ਵਿਸਥਾਰ ਨਾਲ ਭਾਰਤ ਦੀ ਅਜੋਕੀ ਰਾਜਨੀਤਕ ਅਵਸਥਾ ਤੋਂ ਬਾਕੀ ਸਾਰੇ ਸਾਥੀਆਂ ਨੂੰ ਜਾਣੂ ਕਰਵਾਇਆ।ਪਾਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੁਣ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇੰਡੀਆ ਗਠਬੰਧਨ ਦੇ ਉਮੀਦਵਾਰ ਸ਼੍ਰੀ ਵਿਜੇ ਇੰਦਰ ਸਿੰਗਲਾ ਜੀ ਨੂੰ ਵੋਟ ਅਤੇ ਸਪੋਰਟ ਕਰਨ ਦਾ ਫ਼ੈਸਲਾ ਲਿਆ। ਮੀਟਿੰਗ ਵਿੱਚ ਸ਼ਾਮਿਲ ਹੋਏ ਸਾਥੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਗਰਾਵਾਂ ਵਿੱਚ 21/05/2024.ਨੂੰ ਹੋਣ ਵਾਲੀ ਕਿਸਾਨ ਮਹਾਂ ਪੰਚਾਇਤ ਵਿੱਚ ਜਮੂਹਰੀ ਕਿਸਾਨ ਸਭਾ ਦੇ ਬੈਨਰ ਹੇਠ ਵੱਡੀ ਗਿਣਤੀ ਵਿੱਚ ਪਿੰਡ ਮਹਿੰਦਵਾਣੀ ਅਤੇ ਇਲਾਕਾ ਬੀਤ ਤੋਂ ਵੱਧ ਤੋ ਵੱਧ ਸਾਥੀਆਂ ਨੂੰ ਸ਼ਾਮਿਲ ਕਰਵਾਉਣ ਦਾ ਪ੍ਰੋਗਰਾਮ ਵੀ ਬਣਾਇਆ। ਇਸ ਮੀਟਿੰਗ ਤੇ ਪਾਰਟੀ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਾਥੀ ਅਸ਼ੋਕ ਸ਼ਰਮਾ, ਰਾਮਜੀਦਾਸ ਚੌਹਾਨ, ਕੁਲਭੂਸ਼ਨ ਕੁਮਾਰ, ਮੋਹਨ ਲਾਲ ਧੀਮਾਨ,ਸੰਤ ਰਾਮ,ਬਲਜੀਤ ਸਿੰਘ ਅਤੇ ਦਵਿੰਦਰ ਰਾਣਾ ਮਹਿੰਦਵਾਣੀ ਨੇ ਭਾਗ ਲਿਆ ।
