ਭਾਰਤੀ ਰਾਸ਼ਟਰੀ ਕਿ੍ਕਟ ਟੀਮ ਦੇ ਖਿਡਾਰੀਆਂ ਵੱਲੋ ਹੈਂਡੀਕੈਪਡਾ ਦਾ ਮਜਾਕ ਉਡਾਉਣਾ ਬਹੁਤ ਹੀ ਮੰਦਭਾਗਾ – ਮਨਜੀਤ ਵਲਜੌਤ/ਨੇਕਾ ਮੱਲ੍ਹਾਂ ਬੇਦੀਆਂ

ਨਵਾਂ ਸ਼ਹਿਰ/ਔੜ (ਨੇਕਾ ਮੱਲ੍ਹਾਂ ਬੇਦੀਆ) ਭਾਰਤੀ ਰਾਸ਼ਟਰੀ ਕਿ੍ਕਟ ਟੀਮ ਦੇ ਅੰਤਰਰਾਸ਼ਟਰੀ ਖਿਡਾਰੀਆਂ ਵੱਲੋਂ ਫਿਜੀਕਲਜ਼ ਚੈਲਿੰਜਰਜ਼ ਪਰਸਨਸ(ਅੰਗਹੀਣ) ਭਾਈਚਾਰੇ ਦਾ ਮਜਾਕ ਉਡਾਉਣਾ ਬਹੁਤ ਹੀ ਮੰਦਭਾਗਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਫਿਜੀਕਲ ਚੈਲਿੰਜਰਜ਼ ਭਾਈਚਾਰੇ ਦੇ ਸੀਨੀਅਰ ਮੈਬਰਾਂ ਮਨਜੀਤ ਵਲਜੌਤ, ਜਗਜੀਤ ਸਿੰਘ,ਕੁਲਦੀਪ ਸਿੰਘ ਅਤੇ ਨੇਕਾ ਮੱਲ੍ਹਾਂ ਬੇਦੀਆ ਵੱਲੋਂ ਪ੍ਰੈੱਸਨੋਟ ਜਾਰੀ ਕਰਦਿਆਂ ਕੀਤਾ।ਉਨ੍ਹਾਂ ਕਿਹਾ ਇਹ ਖਿਡਾਰੀ ਸਾਡੇ ਲਈ ਸਨਮਾਨਯੋਗ ਸ਼ਖਸਿਅਤਾ ਸਨ,ਜਿਹਨਾਂ ਵਿੱਚ, ਹਰਭਜਨ ਸਿੰਘ ਭੱਜੀ, ਯੁਵਰਾਜ ਸਿੰਘ, ਸੁਰੇਸ਼ ਰੈਨਾ ਅਤੇ ਗੁਰਕੀਰਤ ਮਾਨ ਸ਼ਾਮਲ ਨੇ। ਇਹਨਾਂ ਖਿਡਾਰੀਆਂ ਨੇ ਫਿਜੀਕਲ ਚੈਲਿੰਜਰਜ਼ ਪਰਸਨਾ ਦੀ ਨਕਲ ਕਰਕੇ ਸਮੂਹ ਭਾਈਚਾਰੇ ਦਾ ਮਜਾਕ ਉਡਾਉਣਾ ਬਹੁਤ ਹੀ ਮੰਦਭਾਗਾ ਮੰਨਿਆ ਹੈ,ਜਿਸ ਨਾਲ ਸਮੂਹ ਭਾਈਚਾਰੇ ਦੇ ਮਨਾ ਨੂੰ ਬਹੁਤ ਹੀ ਗਹਿਰੀ ਠੇਸ ਪੂੱਜੀ ਹੈ ਅਤੇ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ।ਇਹਨਾਂ ਚਾਰੇ ਖਿਡਾਰੀਆਂ ਤੇ ਫਿਜੀਕਲ ਚੈਲਿੰਜਰਜ਼ ਭਾਈਚਾਰੇ ਦੇ ਦਿਲਾਂ ਨੂੰ ਠੇਸ ਤੇ ਮਾਨਸਿਕ ਤੌਰ ਤੇ ਪ੍ਸਾਨ ਕਰਨ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਤਾਂ ਜੋ ਪਹਿਲਾਂ ਹੀ ਦੁੱਖਾਂ ਮੁਸੀਬਤਾਂ ਦੀ ਮਾਰ ਝੱਲ ਰਹੇ ਬਦਨਸੀਬਾ ਨੂੰ ਇਨਸਾਫ਼ ਮਿਲ ਸਕੇ। ਕਿਉਂਕਿ 2016 ਦਿਵਿਆਂਗ ਐਕਟ ਦੇ ਅਧੀਨ ਅਗਰ ਕੋਈ ਵੀ ਇਨਸਾਨ ਦਿਵਿਆਂਗਾ ਦੀ ਕੋਈ ਨਕਲ ਕਰਦਾ ਹੈ ਜਾਂ ਉਹਨਾਂ ਤੇ ਅੱਤਿਆਚਾਰ ਕਰਦਾ ਜਾਂ ਉਹਨਾਂ ਨੂੰ ਮੰਦੀ ਸ਼ਬਦਾਵਦੀ ਬੋਲਦਾ ਹੈ ਤਾਂ ਉਹ ਕਾਨੂੰਨ 2016 ਦਿਵਿਆਂਗ ਐਕਟ ਦੇ ਅਧੀਨ ਕਾਨੂੰਨ ਦੀ ਨਿਗਹਾ ਵਿੱਚ ਸਜ਼ਾ ਦਾ ਪਾਤਰ ਹੈ ਏਸ ਕਰਕੇ ਇਹਨਾਂ ਤੇ ਜਲਦੀ ਤੋਂ ਜਲਦੀ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
