ਭਾਰਤ ਵਿਕਾਸ ਪ੍ਰੀਸ਼ਦ ਜਲਾਲਾਬਾਦ ਨੇ ਪਿੰਡ ਕਟੀਆਂਵਾਲਾ ਦੇ ਪ੍ਰਾਇਮਰੀ ਸਕੂਲ ਵਿਖੇ ਲਗਾਏ ਬੂਟੇ

ਜਲਾਲਾਬਾਦ (ਮਨੋਜ ਕੁਮਾਰ) ਭਾਰਤ ਵਿਕਾਸ ਪਰਿਸ਼ਦ ਜਲਾਲਾਬਾਦ ਨੇ ਵਾਤਾਵਰਨ ਨੂੰ ਅਨੁਕੂਲ ਬਣਾਉਣ ਅਤੇ ਦੇਸ਼ ਨੂੰ ਹਰਾ ਭਰਾ ਬਣਾਉਣ ਦੇ ਮੰਤਵ ਨੂੰ ਲੈ ਕੇ ਪ੍ਰਧਾਨ ਰੋਸ਼ਨ ਲਾਲ ਅਸੀਜਾ ਦੀ ਅਗਵਾਈ ਹੇਠ ਪਿੰਡ ਚੱਕ ਅਰਨੀਵਾਲਾ ਉਰਫ਼ ਕੱਟੀਆਂ ਵਾਲਾ ਦੇ ਪ੍ਰਾਇਮਰੀ ਸਕੂਲ ਵਿਖੇ ਕਰੀਬ 100 ਬੂਟੇ ਲਗਾਏ ਗਏ। ਡਰੀਮ ਵਿਲਾ ਪੈਲੇਸ ਦੇ ਮਾਲਕ ਅਤੇ ਪ੍ਰੋਜੈਕਟ ਇੰਚਾਰਜ ਸ੍ਰ ਮਨਜੀਤ ਸਿੰਘ ਦਰਗਨ ਨੇ ਬੂਟੇ ਲਾਉਣ ਦੀ ਪ੍ਰੰਪਰਾ ਨੂੰ ਸ਼ੁਰੂ ਕੀਤਾ, ਅਤੇ ਸੱਭਨਾਂ ਨੂੰ ਪ੍ਰੇਰਨਾ ਦਿੰਦੇ ਕਿਹਾ ਕਿ ਹੁਣ ਵੱਧ ਤੋਂ ਵੱਧ ਬੂਟੇ ਲਾਉਣਾ ਸਾਡੀ ਸਮੇਂ ਦੀ ਲੋੜ ਬਣ ਚੁੱਕੀ ਹੈ।ਵੱਖ ਵੱਖ ਅਦਾਰਿਆਂ ਅਤੇ ਹੋਰਨਾਂ ਵਲੋਂ ਬੂਟਿਆਂ ਦੀ ਕਟਾਈ ਕਾਰਨ ਹੀ ਸਾਨੂੰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪਿਆ ਹੈ। ਰੋਸ਼ਨ ਲਾਲ ਅਸੀਜਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਨੇ ਕਿਹਾ ਕਿ ਬੇਮੌਸਮੀ ਬਰਸਾਤ,ਅੱਤ ਦੀ ਗਰਮੀ ਅਤੇ ਸਰਦੀ ਜੰਗਲਾਤ ਘੱਟ ਹੋਣ ਦਾ ਨਤੀਜਾ ਹੈ। ਸਾਡੀ ਸੰਸਥਾ ਇਸ ਦੀ ਭਰਪਾਈ ਲਈ ਯੋਗ ਯਤਨ ਕਰ ਰਹੀ ਹੈ। ਪੂਰੇ ਭਾਰਤ ਵਿੱਚ ਭਾਰਤ ਵਿਕਾਸ ਪਰਿਸ਼ਦ ਨੇ ਪੌਦੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ, ਅਤੇ ਸਰਕਾਰ ਦੁਆਰਾ ਵੀ ਇਸ ਸਬੰਧੀ ਮਦਦ ਲਈ ਜਾ ਰਹੀ ਹੈ। ਇਸ ਸਮੇਂ ਪ੍ਰਧਾਨ ਰੋਸ਼ਨ ਲਾਲ ਅਸੀਜਾ ਅਤੇ ਮਨਜੀਤ ਸਿੰਘ ਦਰਗਨ ਦੇ ਨਾਲ ਦਿਲਬਾਗ ਸਿੰਘ ਦਰਗਨ,ਨੱਥਾ ਸਿੰਘ ਸਰਪੰਚ ਪਿੰਡ ਕਟੀਆਂਵਾਲਾ,ਦੇਸਾ ਸਿੰਘ ਐਚਟੀ ਟੀਚਰ, ਸੁਰੇਸ਼ ਗਾਬਾ ਕੈਸ਼ੀਅਰ, ਸਲਾਹਕਾਰ ਰਮੇਸ਼ ਸਿਡਾਨਾ,ਗੁਰਮੀਤ ਲਾਡੀ ਸੈਕਟਰੀ, ਰਮੇਸ਼ ਸਿੰਘ ਟੀਚਰ, ਦਵਿੰਦਰਜੀਤ ਕੌਰ ਟੀਚਰ, ਪੂਨਮ ਬਾਲਾ ਗਾਂਧੀ ਟੀਚਰ, ਰਾਜਨ ਦੂਮੜਾ,ਪਰਮਪੁਰਖ ਸਿੰਘ ਦਰਗਨ ਵਕੀਲ, ਡਾਕਟਰ ਬਲਵਿੰਦਰ ਸਿੰਘ ਪ੍ਰਧਾਨ, ਵਲੰਟੀਅਰ ਵਰਦਾਨ ਨਾਗਪਾਲ ਅਤੇ ਪੰਜਾਬ ਦੇ ਮੀਤ ਪ੍ਰਧਾਨ ਦਵਿੰਦਰ ਕੁਮਾਰ ਕੁਕੜ ਆਦਿ ਹਾਜ਼ਰ ਸਨ
