ਭਾਰਤ ਵਿਕਾਸ ਪ੍ਰੀਸ਼ਦ ਜਲਾਲਾਬਾਦ ਨੇ ਡਰੀਮ ਵਿਲਾ ਪੈਲਸ ਵਿੱਚ ਲਗਾਏ ਬੂਟੇ

ਜਲਾਲਾਬਾਦ(ਮਨੋਜ ਕੁਮਾਰ) ਭਾਰਤ ਵਿਕਾਸ ਪਰਿਸ਼ਦ ਜਲਾਲਾਬਾਦ ਦੇਸ਼ ਨੂੰ ਹਰਾ ਭਰਾ ਕਰਨ ਅਤੇ ਵਾਤਾਵਰਨ ਨੂੰ ਅਨੁਕੂਲ ਬਣਾਉਣ ਲਈ ਲਈ ਪੌਦੇ ਲਾਉਣ ਦੀ ਪਰੰਪਰਾ ਜਾਰੀ ਰੱਖਦੇ ਹੋਏ ਡਰੀਮ ਵਿਲਾ ਪੈਲਸ ਵਿੱਚ ਪੈਲੇਸ ਦੇ ਮਾਲਕ ਸ੍ਰ ਮਨਜੀਤ ਸਿੰਘ ਦਰਗਨ ਦੀ ਮੌਜੂਦਗੀ ਵਿੱਚ ਕਰੀਬ 250 ਬੂਟੇ ਲਗਾਏ ਗਏ। ਭਾਰਤ ਵਿਕਾਸ ਪਰਿਸ਼ਦ ਪੰਜਾਬ ਦੇ ਮੀਤ ਪ੍ਰਧਾਨ ਸ਼੍ਰੀ ਦਵਿੰਦਰ ਕੁੱਕੜ ਜੀ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਸੀਂ ਸੰਸਥਾਪਕ ਡਾਕਟਰ ਸੂਰਜ ਪ੍ਰਕਾਸ਼ ਜੀ ਦੇ ਜਨਮ ਦਿਵਸ ਮੌਕੇ ਇਹ 15ਵਾੜਾ ਮਨਾ ਰਹੇ ਹਾਂ ਜਿਸ ਵਿੱਚ ਦੇਸ਼ ਨੂੰ ਹਰਾ ਭਰਾ ਕਰਨ ਲਈ ਬੂਟੇ ਲਾਉਣੇ,ਜਰੂਰਤਵੰਦਾ ਦੀ ਮਦਦ ਕਰਨਾ, ਬੱਚਿਆਂ ਦੀ ਪੜ੍ਹਾਈ ਵਿੱਚ ਸਹਿਯੋਗ ਕਰਨਾ, ਲੋੜਵੰਦਾਂ ਨੂੰ ਇਲਾਜ ਮੁਹਈਆ ਕਰਾਉਣਾ, ਅੰਗਹੀਣਾਂ ਨੂੰ ਆਰਟੀਫਿਸ਼ਲ ਅੰਗ ਜਾਂ ਟਰਾਈਸਾਈਕਲ ਦੇਣੇ, ਆਦਿ ਸ਼ਾਮਿਲ ਹਨ। ਪ੍ਰਧਾਨ ਰੋਸ਼ਨ ਲਾਲ ਅਸੀਜਾ ਨੇ ਕਿਹਾ ਕਿ ਸੰਸਥਾ ਦੇ ਮੈਂਬਰਾਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਇਸੀ ਕਾਰਨ ਹੀ ਸੰਸਥਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ,ਉਸੀ ਤਹਿਤ ਹੀ ਅੱਜ ਡਰੀਮ ਵਿਲਾ ਪੈਲੇਸ ਵਿੱਚ ਪੌਦੇ ਲਗਾਏ ਜਾ ਰਹੇ ਹਨ। ਸ੍ਰੀ ਅਸੀਜਾ ਨੇ ਕਿਹਾ ਕਿ ਅਸੀਂ ਸੰਸਥਾ ਵੱਲੋਂ ਹੁਣ ਤੱਕ ਕਰੀਬ 3500 ਬੂਟੇ ਲਗਾ ਚੁੱਕੇ ਹਾਂ, ਅਤੇ ਸਾਡਾ 7500ਦਾ ਟੀਚਾ ਹੈ। ਡਰੀਮਵਿਲਾ ਪੈਲੇਸ ਦੇ ਮਾਲਕ ਸ੍ਰ ਮਨਜੀਤ ਸਿੰਘ ਦਰਗਨ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੌਦੇ ਲਗਾਣੇ ਅੱਜ ਸਾਡੀ ਜਰੂਰਤ ਬਣ ਗਏ ਹਨ ਕਿਉਂਕਿ ਜੰਗਲ ਬਹੁਤ ਕੱਟੇ ਗਏ ਹਨ ਅਤੇ ਬਹੁਤ ਹੀ ਕੱਟੇ ਜਾ ਰਹੇ ਹਨ, ਇਹਨਾਂ ਦੀ ਭਰਪਾਈ ਕਰਨ ਲਈ ਸਾਨੂੰ ਬੂਟੇ ਲਗਾਣੇ ਅਤਿ ਜਰੂਰੀ ਹਨ ,ਇਸ ਨਾਲ ਹੀ ਅਸੀਂ ਵਾਤਾਵਰਨ ਨੂੰ ਅਨੁਕੂਲ ਬਣਾ ਸਕਦੇ ਹਾਂ, ਸਾਨੂੰ ਸਾਰਿਆਂ ਨੂੰ ਭਾਰੀ ਗਿਣਤੀ ਵਿੱਚ ਬੂਟੇ ਲਾਉਣੇ ਚਾਹੀਦੇ ਹਨ ਜਿੱਥੇ ਵੀ ਕੋਈ ਜਗ੍ਹਾ ਹੋਵੇ ਸਾਨੂੰ ਇਹ ਕੰਮ ਜਰੂਰ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਗਰਮੀ ਆਦਿ ਤੋਂ ਬਚ ਸਕਦੇ ਹਾਂ ।
ਇਸ ਸਮੇਂ ਪ੍ਰਧਾਨ ਰੋਸ਼ਨ ਲਾਲ ਅਸੀਜਾ ਦੇ ਨਾਲ ਦਵਿੰਦਰ ਕੁੱਕੜ, ਖ਼ਜ਼ਾਨਚੀ ਸੁਰੇਸ਼ ਗਾਬਾ,ਨਰੇਸ਼ ਕੁੱਕੜ, ਮਦਨ ਲਾਲ ਦੂਮੜਾ, ਅਸ਼ੋਕ ਦੂਮੜਾ, ਰਮੇਸ਼ ਸਿਡਾਨਾ, ਲਲਿਤ ਗਾਂਧੀ,ਰਾਜਨ ਦੂਮੜਾ, ਕੇਵਲ ਸੁਖੀਜਾ, ਐਡਵੋਕੇਟ ਪਰਮਪੁਰਖ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।
