August 6, 2025
#National

ਭਾਰਤ ਵਿਕਾਸ ਪ੍ਰੀਸ਼ਦ ਦੇ ਅਮਿਤ ਜਿੰਦਲ ਬਣੇ ਪ੍ਰਧਾਨ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਭਾਰਤ ਵਿਕਾਸ ਪ੍ਰੀਸ਼ਦ ਦੀ ਚੋਣ ਮੀਟਿੰਗ ਸੂਬਾ ਪ੍ਰਧਾਨ ਵਿਕਟਰ ਛਾਬੜਾ ਅਤੇ ਸਰਪ੍ਰਸਤ ਸ਼੍ਰੀ ਨਿਵਾਸ ਭਿਆਨੀ, ਸੂਬਾ ਉਪ ਪ੍ਰਧਾਨ ਲਾਜਪਤ ਰਾਏ ਅਤੇ ਸੂਬਾ ਸੈਕਟਰੀ ਰਜਿੰਦਰ ਗਰਗ ਦੀ ਅਗਵਾਈ ਹੇਠ ਹੋਈ। ਚੋਣ ਦੀ ਪ੍ਰਕਿਰਿਆ ਰਾਸ਼ਟਰੀ ਗੀਤ ਵੰਦੇ ਮਾਤਰਮ ਤੋਂ ਬਾਅਦ ਸੂਬਾ ਪ੍ਰਧਾਨ ਨੇ ਚੋਣ ਪ੍ਰੀਕ੍ਰਿਰਿਆ ਸ਼ੁਰੂ ਕਰਦਿਆਂ ਭਾਰਤ ਵਿਕਾਸ ਪ੍ਰੀਸ਼ਦ ਦੇ ਮਕਸਦ ਅਤੇ ਅਸੂਲਾ ਸੰਬੰਧੀ ਮੈਂਬਰਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਸੰਸਥਾਂ ਉਹ ਸੰਸਥਾਂ ਹੈ ਜੋ ਪਿਛਲੇ ਕਈ ਵਰਿ੍ਹਆ ਤੋਂ ਸਮਾਜ ਵਿੱਚ ਇਨਸਾਨੀਅਤ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾ ਰਹੀ ਹੈ। ਉਨ੍ਹਾਂ ਦਾ ਮੁੱਖ ਮਕਸਦ ਸਮਾਜ ਦੀ ਸੇਵਾ, ਸਮਰਪਣ ਦੀ ਭਾਵਨਾ ਨੂੰ ਉਜਾਗਰ ਕਰ ਲੋਕਾਂ ਦੀ ਸੇਵਾ ਕਰਨਾ ਹੈ। ਚੋਣ ਪ੍ਰੀਕਿਰਿਆ ਦੌਰਾਨ ਅਮਿਤ ਜਿੰਦਲ ਨੂੰ ਮੁੜ ਸਰਬਸੰਮਤੀ ਨਾਲ ਸਾਰੇ ਮੈਂਬਰਾਂ ਦੀ ਮੌਜੂਦਗੀ ਵਿੱਚ ਪ੍ਰਧਾਨ ਚੁਣਿਆ ਗਿਆ। ਇਸ ਦੌਰਾਨ ਸੈਕਟਰੀ ਐਡਵੋਕੇਟ ਸੁਨੀਲ ਗਰਗ ਅਤੇ ਖਜਾਨਚੀ ਸਤੀਸ਼ ਸਿੰਗਲਾ ਅਤੇ ਸੀਨੀਅਰ ਉਪ ਪ੍ਰ੍ਰਧਾਨ ਬੋਬੀ ਬਾਂਸਲ ਨੂੰ ਮੌਕੇ ਤੇ ਨਿਯੁਕਤ ਕੀਤਾ ਗਿਆ। ਇਸ ਮੌਕੇ ਮੀਟਿੰਗ ਦਾ ਮੰਚ ਸੰਚਾਲਨ ਸ਼ਿਵ ਕਾਂਸਲ ਵੱਲੋਂ ਕੀਤਾ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਜਿੰਦਲ ਨੇ ਭਰੋਸਾ ਦਿੱਤਾ ਕਿ ਉਹ ਪਹਿਲਾ ਦੀ ਤਰ੍ਹਾਂ ਪ੍ਰੀਸ਼ਦ ਲਈ ਕੰਮ ਕਰਦੇ ਰਹਿਣਗੇ। ਚੋਣ ਪ੍ਰੀਕਿਰਿਆ ਸਮਾਪਤੀ ਮੌਕੇ ਰਾਸ਼ਟਰੀ ਗਾਣ ਜਨ ਗਣ ਮਨ ਗਾਉਣ ਉਪਰੰਤ ਮੁਕੰਮਲ ਹੋਈ। ਇਸ ਮੌਕੇ ਸੰਸਥਾਂ ਦੇ ਵੱਡੀ ਗਿਣਤੀ ਮੈਂਬਰ ਹਾਜਰ ਸਨ।

Leave a comment

Your email address will not be published. Required fields are marked *