ਭਾਰਤ ਵਿਕਾਸ ਪ੍ਰੀਸ਼ਦ ਨਕੋਦਰ ਨੇ ਲੋੜਵੰਦ ਬੱਚਿਆਂ ਨੂੰ ਵਰਦੀਆਂ ਵੰਡੀਆਂ

ਨਕੋਦਰ, ਭਾਰਤ ਵਿਕਾਸ ਪ੍ਰੀਸ਼ਦ ਨਕੋਦਰ ਸ਼ਾਖਾ ਵੱਲੋਂ ਏ. ਐਸ. ਸੀ. ਸੈਕੰ. ਸਕੂਲ਼ ਨਕੋਦਰ ਦੇ ਲੋੜਵੰਦ ਬੱਚਿਆਂ ਨੂੰ ਸਕੂਲ਼ ਯੂਨੀਫਾਰਮ ਵੰਡ ਕੇ ਵੱਡਾ ਪੁੰਨ ਦਾ ਕੰਮ ਕੀਤਾ. ਇਹ ਪ੍ਰੋਜੈਕਟ ਸ਼੍ਰੀ. ਆਕਾਸ਼ ਭੱਲਾ ਪੈਟਰਨ ਵੱਲੋਂ ਸਪੌਂਸਰ ਕੀਤਾ ਗਿਆ. ਇਸ ਮੌਕੇ ਪ੍ਰੀਸ਼ਦ ਪ੍ਰਧਾਨ ਭੁਪਿੰਦਰ ਅਜੀਤ ਸਿੰਘ ਅਤੇ ਪ੍ਰੇਮ ਸਾਗਰ ਸ਼ਰਮਾ ਮੁੱਖ ਸਲਾਕਾਰ ਨੇ ਪ੍ਰੀਸ਼ਦ ਵੱਲੋਂ ਕੀਤੇ ਜਾਂ ਰਹੇ ਸਮਾਜ ਸੇਵਾ ਦੇ ਕੰਮਾਂ ਬਾਰੇ ਜਾਣੂ ਕਰਾਇਆ ਅਤੇ ਦੱਸਿਆ ਕਿ ਪ੍ਰੀਸ਼ਦ ਲੋੜਵੰਦਾਂ ਲਈ ਸਹਾਇਤਾ ਦੇ ਵੱਖ ਵੱਖ ਪਰੌਜੈਕਟ ਸਮੇ ਸਮੇ ਕਰਦੀ ਰਹਿੰਦੀ ਹੈ ਅਤੇ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਤੇ ਸੰਸਕਾਰਾਂ ਪ੍ਰਤੀ ਜਾਗਰੂਕ ਕਰਦੀ ਹੈ. ਇਸ ਮੌਕੇ ਪ੍ਰਿ. ਮੈਡਮ ਜੋਤੀ ਗੌਤਮ ਨੇ ਪ੍ਰੀਸ਼ਦ ਦਾ ਅਤੇ ਆਕਾਸ਼ ਭੱਲਾ ਦਾ ਇਸ ਸੇਵਾ ਲਈ ਧੰਨਵਾਦ ਕੀਤਾ. ਇਸ ਸਮਾਗਮ ਚ ਭੁਪਿੰਦਰ ਅਜੀਤ ਸਿੰਘ ਸ਼ਾਖਾ ਪ੍ਰਧਾਨ ਤੋਂ ਇਲਾਵਾ ਧੀਰਜ ਵੱਧਵਾ ਸੈਕਟਰੀ, ਅਜੈ ਵਰਮਾ ਸੰਗਠਨ ਸਕੱਤਰ, ਪ੍ਰੇਮ ਸਾਗਰ ਸ਼ਰਮਾ, ਸਰਬਜੀਤ ਸਿੰਘ ਧੀਮਾਨ, ਪਰਮਿੰਦਰ ਕੁਮਾਰ, ਦੀਪਕ ਚੋਪੜਾ, ਸੁਨੀਤਾ ਭਟਾਰਾ, ਪੂਨਮ ਸੇਤੀਆ, ਪੂਨਮ ਘਈ, ਨੀਤੂ, ਵਿਜੇ ਲਕਸ਼ਮੀ, ਸੁਮਨ ਸ਼ਰਮਾ, ਸੰਜੇ ਕੁਮਾਰ ਤੇ ਹੋਰ ਮੈਬਰ ਮੌਜੂਦ ਸਨ.
