ਭਾਰਤ ਵਿਕਾਸ ਪ੍ਰੀਸ਼ਦ ਨੇ ਬੂਟੇ ਲਗਾਕੇ ਮਨਾਇਆ ਆਪਣਾ ਸਥਾਪਨਾ ਦਿਵਸ

ਨਕੋਦਰ, ਭਾਰਤ ਵਿਕਾਸ ਪ੍ਰੀਸ਼ਦ ਨਕੋਦਰ ਸ਼ਾਖਾ ਵੱਲੋਂ ਪ੍ਰੀਸ਼ਦ ਪ੍ਰਧਾਨ ਭੁਪਿੰਦਰ ਅਜੀਤ ਸਿੰਘ ਦੀ ਅਗਵਾਈ ਹੇਠ 62ਵਾਂ ਸਥਾਪਨਾ ਦਿਵਸ ਡੀ. ਏ. ਵੀ ਕਾਲਜ ਨਕੋਦਰ ਦੇ ਕੈੰਪਸ ਵਿਖੇ ਬੂਟੇ ਲਗਾ ਕੇ ਮਨਾਇਆ ਗਿਆ . ਭਾਰਤ ਵਿਕਾਸ ਪ੍ਰੀਸ਼ਦ ਦੀ ਸਥਾਪਨਾ 1963 ਵਿੱਚ ਹੋਈ. ਪ੍ਰੀਸ਼ਦ ਦਾ ਮੁੱਖ ਮੰਤਵ ਸਮਾਜ ਨੂੰ ਆਪਣੀ ਸੰਸਕ੍ਰਿਤੀ ਅਤੇ ਸੰਸਕਾਰਾਂ ਨਾਲ ਜੋੜਨਾ ਹੈ ਅਤੇ ਲੋੜਵੰਦਾਂ ਦੀ ਸਹਾਇਤਾ ਕਰਕੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ.ਇਸ ਮੌਕੇ ਭੁਪਿੰਦਰ ਅਜੀਤ ਸਿੰਘ ਪ੍ਰਧਾਨ ਤੋਂ ਇਲਾਵਾ ਆਕਾਸ਼ ਚੰਦਰ ਭੱਲਾ ਪੈਟਰਨ, ਪ੍ਰੇਮ ਸਾਗਰ ਸ਼ਰਮਾ ਮੁੱਖ ਸਲਾਹਕਾਰ, ਅਜੈ ਵਰਮਾ ਅਰਗੇਨਾਇਜਿੰਗ ਸੈਕਟਰੀ, ਧੀਰਜ ਵੱਧਵਾ ਸੈਕਟਰੀ,ਐਮ ਪੀ ਸਿੰਘ ਖਜਾਨਚੀ, ਸੁਰਿੰਦਰ ਪਾਲ ਸਿੰਘ ਵਿੱਤ ਸਲਾਹਕਾਰ, ਪਰਮਿੰਦਰ ਕੁਮਾਰ, ਸੋਮ ਨਾਥ ਸ਼ਰਮਾ, ਸੁਚਿੰਦਰ ਰਿਹਾਨ, ਸਲਿਲ਼ ਵਰਮਾ ਵਾਇਸ ਪ੍ਰਿੰਸੀਪਲ, ਪ੍ਰੋ. ਦਵਿੰਦਰ ਦੀਪ ਸਿੰਘ, ਪ੍ਰੋ. ਰਾਜਨ ਕਪੂਰ, ਕੁਲਵੰਤ ਸਿੰਘ, ਸੁਖਦੀਪ ਸਿੰਘ ਅਤੇ ਮੈਬਰ ਹਾਜ਼ਰ ਸਨ.
