ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪਰਿਵਾਰ ਮਿਲਣ ਸਮਾਰੋਹ ਦਾ ਆਯੋਜਨ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਮਾਨਵਤਾ ਦੀ ਸੇਵਾ ਨੂੰ ਸਮਰਪਿਤ ਭਾਰਤ ਵਿਕਾਸ ਪ੍ਰੀਸ਼ਦ ਲੰਬੇ ਸਮੇਂ ਤੋਂ ਸੇਵਾ ਕਰਦੀ ਆ ਰਹੀ ਹੈ। ਸਥਾਨਕ ਸ਼ਹਿਰ ਵਿੱਚ ਪ੍ਰੀਸ਼ਦ ਵੱਲੋਂ ਪਰਿਵਾਰ ਮਿਲਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਵਿਚਾਰ ਚਰਚਾ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਪ੍ਰਚੰਡ ਦੀ ਰਸਮ ਸੁਰਿੰਦਰ ਠੇਕੇਦਾਰ ,ਪ੍ਰਦੀਪ ਬਾਂਸਲ ਤੇ ਚੰਦਨ ਐਡਵੋਕੇਟ ਵਲੋ ਕੀਤੀ ਗਈ ਤੇ ਵੰਦੇ ਮਾਤਰਮ ਦੀ ਰਸਮ ਅਦਾ ਕਰਨ ਤੋਂ ਬਾਅਦ ਪ੍ਰਧਾਨ ਅਮਿਤ ਜਿੰਦਲ ਨੇ ਦੱਸਿਆ ਕਿ ਇਹ ਪ੍ਰੋਗਰਾਮ ਪਰਿਵਾਰਾਂ ਨੂੰ ਆਪਣੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਰੱਖਿਆ ਜਿਸ ਵਿੱਚ ਪਰਿਵਾਰਾਂ ਦੀ ਆਪਸੀ ਜਾਣ ਪਛਾਣ ਵੱਧਦੀ ਹੈ। ਪਰਿਸ਼ਦ ਦਾ ਮੁੱਖ ਉਦੇਸ਼ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਹੈ। ਮਹਿਲਾ ਪ੍ਰਮੁੱਖ ਸੰਗੀਤਾ ਤਨੇਜਾ ਦੀ ਅਗਵਾਈ ਹੇਠ ਸਭਿਆਚਾਰਕ ਪ੍ਰੋਗਰਾਮ ਦੌਰਾਨ ਬੱਚਿਆ ਮਹਿਲਾਵਾਂ ਅਤੇ ਪੁਰਸ਼ਾਂ ਦੀਆਂ ਖੇਡਾਂ ਦਾ ਆਯੋਜਨ ਕੀਤਾ। ਲੱਕੀ ਡਰਾਅ ਰਾਹੀਂ ਲੱਕੀ ਪਰਿਵਾਰਾਂ ਨੂੰ ਸਨਮਾਨਿਤ ਕੀਤਾ। ਸ਼ਿਵ ਕਾਂਸਲ ਅਤੇ ਨੇ ਆਮ ਗਿਆਨ ਦੇ ਪ੍ਰਸਨ ਪੁੱਛੇ ਅਤੇ ਸਹੀ ਜਵਾਬ ਦੇਣ ਵਾਲਿਆਂ ਨੂੰ ਇਨਾਮ ਦਿੱਤੇ ਗਏ। ਮੰਚ ਸੰਚਾਲਨ ਬਿਮਲ ਜੈਨ ਨੇ ਸਾਨਦਾਰ ਢੰਗ ਨਾਲ ਕੀਤਾ। ਕ੍ਰਿਸ਼ਨ ਕੁਮਾਰ ਬੱਬੂ ਵੱਲੋਂ ਵੀ ਸ਼੍ਰੀ ਕ੍ਰਿਸਨ ਭਗਵਾਨ ਜੀ ਦੇ ਸੁੰਦਰ ਸੁੰਦਰ ਭੇਟਾ ਲਾ ਕੇ ਫੁੱਲਾਂ ਦੀ ਹੌਲੀ ਖੇਡੀ ਗਈ ਪਰਿਸ਼ਦ ਦੇ ਸਾਰੇ ਪਰਿਵਾਰਾਂ ਨੇ ਫੁੱਲਾਂ ਦੀ ਹੋਲੀ ਦਾ ਪੂਰਾ ਪੂਰਾ ਆਨੰਦ ਮਾਣਿਆ । ਇਸ ਮੌਕੇ ਸੈਕਟਰੀ ਐਡਵੋਕੇਟ ਸੁਨੀਲ ਗਰਗ, ਕੈਸ਼ੀਅਰ ਸਤੀਸ਼ ਕੁਮਾਰ, ਸੀਨਿਅਰ ਵਾਇਸ ਪ੍ਰਧਾਨ ਬੋਬੀ ਬਾਂਸਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਬਰਾਂ ਨੇ ਪਰਿਵਾਰ ਸਮੇਤ ਭਾਗ ਲਿਆ।
