ਭੂਟਾਨ ਵਿਚ ਭਾਰਤ ਦੀ ਮਦਦ ਨਾਲ ਬਣਾਏ ਗਏ ਹਸਪਤਾਲ ਦਾ ਪ੍ਰਧਾਨ ਮੰਤਰੀ ਵਲੋਂ ਉਦਘਾਟਨ

ਥਿੰਪੂ, 23 ਮਾਰਚ ਵਿਦੇਸ਼ ਮੰਤਰਾਲੇ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਨੇ ਥਿੰਪੂ ਵਿਚ ਭਾਰਤ ਸਰਕਾਰ ਦੀ ਸਹਾਇਤਾ ਨਾਲ ਬਣਾਏ ਗਏ ਇਕ ਅਤਿ-ਆਧੁਨਿਕ ਹਸਪਤਾਲ, ਗਾਇਲਟਸੁਏਨ ਜੇਟਸਨ ਪੇਮਾ ਵਾਂਗਚੁਕ ਮਦਰ ਐਂਡ ਚਾਈਲਡ ਹਸਪਤਾਲ ਦਾ ਉਦਘਾਟਨ ਕੀਤਾ। ਭਾਰਤ ਨੇ ਦੋ ਪੜਾਵਾਂ ਵਿਚ 150 ਬਿਸਤਰਿਆਂ ਵਾਲੇ ਮਦਰ ਐਂਡ ਚਾਈਲਡ ਹਸਪਤਾਲ ਬਣਾਉਣ ਵਿਚ ਸਹਾਇਤਾ ਕੀਤੀ ਹੈ। ਜਾਣਕਾਰੀ ਅਨੁਸਾਰ ਹਸਪਤਾਲ ਦਾ ਪਹਿਲਾ ਫੇਜ਼ 22 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ, ਜੋ 2019 ਤੋਂ ਚਾਲੂ ਹੈ ਅਤੇ ਦੂਜੇ ਪੜਾਅ ਦਾ ਨਿਰਮਾਣ 12ਵੀਂ ਪੰਜ ਸਾਲਾ ਯੋਜਨਾ ਦੇ ਹਿੱਸੇ ਵਜੋਂ, 119 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਜੋ ਹੁਣ ਪੂਰਾ ਹੋ ਗਿਆ ਹੈ।
