August 7, 2025
#Punjab

ਮਨਪੑੀਤ ਸਿੰਘ ਬਣੇ ਹੈੱਡ ਬੁਆਏ ਤੇ ਜਸਲੀਨ ਕੌਰ ਬਣੀ ਹੈੱਡ ਗਰਲ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਸ਼ਿਵਾ ਪਬਲਿਕ ਹਾਈ ਸਕੂਲ ਵਿਚ ਇੰਵੈਸਟਿਚਰ ਸਮਾਗਮ ਕਰਵਾਇਆ ਗਿਆ, ਜਿਸ ਵਿਚ ਦਸਵੀਂ ਜਮਾਤ ਦੇ ਹੈੱਡ ਬੁਆਏ, ਹੈੱਡ ਗਰਲ ਤੇ ਹਾਊਸ ਕਪਤਾਨ ਚੁਣੇ ਗਏ। ਵਿਦਿਆਰਥੀਆਂ ਨੂੰ ਆਪਣੇ ਫਰਜ਼ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਪੑੇਰਿਤ ਕੀਤਾ ਗਿਆ। ਇਨ੍ਹਾਂ ਫਰਜ਼ਾ ਨੂੰ ਨਿਭਾਉਣ ਲਈ ਸੁੰਹ ਚੁੱਕਣ ਦੀ ਰਸਮ ਨਿਭਾਈ ਗਈ। ਇਸ ਮੌਕੇ ਤੇ ਸ਼ੑੀਮਤੀ ਸੁਮਨ ਪਾਠਕ ਅਤੇ ਅਮਨਦੀਪ ਪਾਠਕ ਤੇ ਸਕੂਲ ਦਾ ਸਾਰਾ ਸਟਾਫ਼ ਮੌਜੂਦ ਸੀ। ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਮੈਡਮ ਵੱਲੋਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿਚ ਰਹਿਣ ਲਈ, ਸਕੂਲ ਪੑਤੀ ਦਿੱਤੀ ਗਈ ਹਰ ਹਰ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਅਤੇ ਅਧਿਆਪਕ ਪੑਤੀ ਦਿੱਤੇ ਗਏ ਹਰ ਕੰਮ ਨੂੰ ਸਮੇਂ ਸਿਰ ਕਰਨ ਲਈ ਉਤਸ਼ਾਹਿਤ ਤੇ ਪੑੇਰਿਤ ਕੀਤਾ ਗਿਆ। ਇਸ ਸਮਾਗਮ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਤੇ ਜੋਸ਼ ਨਾਲ ਹਿੱਸਾ ਲਿਆ। ਮਨਪੑੀਤ ਸਿੰਘ ਨੂੰ ਹੈੱਡ ਬੁਆਏ ਅਤੇ ਜਸਲੀਨ ਕੌਰ ਨੂੰ ਹੈੱਡ ਗਰਲ ਚੁਣਿਆ ਗਿਆ। ਸਿਮਰਨ ਕੌਰ ਨੂੰ ਫੇਥ ਹਾਉੂਸ, ਜਸਲੀਨ ਚੀਮਾ ਨੂੰ ਡਿੰਸਿਪਲਨ ਹਾਉੂਸ, ਸੈਮਨ ਯੂਨਿਟੀ ਹਾਉੂਸ ਅਤੇ ਰਵਨੀਤ ਕੌਰ ਨੂੰ ਟਾਲਰੈੱਸ ਹਾਉੂਸ ਦਾ ਕਪਤਾਨ ਚੁਣਿਆ ਗਿਆ।

Leave a comment

Your email address will not be published. Required fields are marked *