ਮਨਰੇਗਾ ਮਜ਼ਦੂਰਾਂ ਨੇ ਬਲਾਕ ਵਿਕਾਸ ਦਫਤਰ ਸਹਿਣਾ ਅੱਗੇ ਨਾਅਰੇਬਾਜ਼ੀ ਕੀਤੀ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਪੰਜਾਬ ਮਜ਼ਦੂਰ ਯੂਨੀਅਨ ਸੀਟੂ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਫਰਵਾਹੀ ਦੀ ਅਗਵਾਈ ਵਿੱਚ ਪਿੰਡ ਚੀਮਾ ਅਤੇ ਮੋੜ ਨਾਭਾ ਦੇ ਜੋਬ ਕਾਰਡ ਧਾਰਕਾਂ ਵੱਲ਼ੋਂ ਬਲਾਕ ਵਿਕਾਸ ਦਫਤਰ ਸਹਿਣਾ ਅੱਗੇ ਨਾਅਰੇਬਾਜ਼ੀ ਕਰਕੇ ਰੋਸ਼ ਪ੍ਰਗਟ ਕੀਤਾ ਗਿਆ, ਉਨ੍ਹਾਂ ਕਿਹਾ ਕਿ ਮੰਗਿਆ ਕੰਮ ਦਿੱਤਾ ਜਾਵੇ ਜਾਂ ਬੇਰੁਜ਼ਗਾਰ ਭੱਤਾ ਦਿੱਤਾ ਜਾਵੇ। ਪਿਛਲੇ ਕੀਤੇ ਕੰਮ ਦਾ ਵੇਰਵਾ ਕੰਮ ਦਿਨ ਬਣਦੀ ਉਜਰਤ ਸਮੇਤ ਜੋਬ ਕਾਰਡਾਂ ਵਿੱਚ ਦਰਜ ਕੀਤਾ ਜਾਵੇ ਪਿੰਡ ਚੀਮਾ ਦੇ ਜੋਬ ਕਾਰਡ ਧਾਰਕ ਯੂਨੀਅਨ ਦੇ ਮਜ਼ਦੂਰਾਂ ਨਾਲ ਮਾੜਾ ਸਲੋਕ ਕਰਨ ਵਾਲੇ ਗ੍ਰਾਮ ਰੁਜ਼ਗਾਰ ਸਹਾਇਕ (ਜੀ ਆਰ ਐਸ) ਨੂੰ ਬਦਲਿਆ ਜਾਵੇ। ਉਨ੍ਹਾਂ ਨਾਅਰੇਬਾਜ਼ੀ ਕਰਨ ਉਪਰੰਤ ਚੀਮਾ ਅਤੇ ਮੌੜ ਨਾਭਾ ਪਿੰਡ ਚ ਮਈ ਦਾ ਕਮਾਂਤਰੀ ਦਿਹਾੜਾ ਮਨਾਉਣ ਦਾ ਕੀਤਾ ਫੈਸਲਾ। ਸ਼ਹਿਣਾ ਇੱਥੇ ਇਹਨਾਂ ਮੰਗਾਂ ਦਾ ਮੰਗ ਪੱਤਰ ਸਾਂਝੇ ਤੌਰ ਪਿੰਡ ਚੀਮਾ ਅਤੇ ਮੌੜ ਨਾਭਾ ਦੇ ਮਜ਼ਦੂਰ ਆਗੂਆਂ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕੰਮ ਪ੍ਰੋਗਰਾਮ ਅਫਸਰ ਸ਼ਹਿਣਾ ਨੂੰ ਲਿਖਤੀ ਰੂਪ ਚ ਦਿੱਤਾ ਗਿਆ ਜਦਕਿ ਪਿੰਡ ਚੀਮਾ ਦੇ ਜੋ ਕਾਰਡ ਧਾਰਕਾਂ ਵੱਲੋਂ ਆਪਣੇ ਆਗੂਆਂ ਦੀ ਅਗਵਾਈ ਵਿੱਚ ਪਿੰਡ ਨਾਲ ਸਬੰਧਤ ਗ੍ਰਾਮ ਰੁਜ਼ਗਾਰ ਸਹਾਇਕ ਨੂੰ ਬਦਲੇ ਜਾਣ ਲਈ ਸਮੂਹਿਕ ਵੱਖਰੀ ਅਰਜੀ ਦਿੱਤੀ ਗਈ। ਇਹ ਮੰਗ ਪੱਤਰ ਅਤੇ ਅਰਜੀ ਮੌਕੇ ਤੇ ਅਫਸਰ ਅਵਤਾਰ ਸਿੰਘ ਨੇ ਬਲਾਕ ਪੰਚਾਇਤ ਅਫਸਰ ਬੀਡੀਪੀਓ ਅਤੇ ਏਪੀਓ ਦੀ ਗੈਰ ਮੌਜੂਦਗੀ ਕਾਰਨ ਹਾਸਲ ਕੀਤੀ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਸਬੰਧਤ ਸੀਟੂ ਦੇ ਮਜ਼ਦੂਰ ਆਗੂਆਂ ਦੀ ਅਗਵਾਈ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਸ਼ੇਰ ਸਿੰਘ ਫਰਵਾਹੀ ਨੇ ਕੀਤੀ ਮੰਗ ਪੱਤਰ ਵਿੱਚ ਪਿੰਡ ਚੀਮਾ ਦੇ ਮਜ਼ਦੂਰਾਂ ਵੱਲੋਂ ਪੰਜ ਅਪ੍ਰੈਲ ਨੂੰ ਦਿੱਤੀ ਸਮੂਹਿਕ ਸੱਤ ਅਠ ਜੋਬ ਕਾਰਡ ਧਾਰਕਾਂ ਵੱਲੋਂ 6 ਅਪ੍ਰੈਲ ਤੋਂ 10 ਮਈ 2024 ਮੰਗਿਆ ਕੰਮ ਨਾ ਦਿੱਤੇ ਜਾਣ ਕਾਰਨ ਉਹ 15 ਦਿਨਾਂ ਤੋਂ ਵੱਧ ਸਮਾਂ ਲੰਘ ਜਾਣ ਮਨਰੇਗਾ ਤਹਿਤ ਹੁਣ ਬੇਰੁਜ਼ਗਾਰੀ ਭੱਤਾ ਲੈਣ ਦੇ ਵੀ ਹੱਕਦਾਰ ਹਨ। ਇਸ ਤਰਾਂ ਮੋੜ ਨਾਭਾ ਦੇ 52 ਜੋਬ ਕਾਰਡ ਧਾਰਕਾਂ ਵੱਲੋਂ 10 ਅਪ੍ਰੈਲ ਤੋਂ 25 ਮਈ ਤੱਕ ਲਈ ਸਮੂਹਿਕ ਅਰਜੀ ਰਾਹੀਂ ਮੰਗੇ ਕੰਮ ਲਈ ਕੁਝ ਮਜ਼ਦੂਰਾਂ ਨੂੰ ਹੀ ਛੇ ਦਿਨ ਦਾ ਕੰਮ ਦਿੱਤਾ ਗਿਆ ਹੈ ਜਿਸ ਸਬੰਧੀ ਮੌਕੇ ਤੇ ਹਾਜ਼ਰ ਜੀ ਆਰ ਐਸ ਲਖਵੀਰ ਸਿੰਘ ਨੇ ਪਿੰਡ ਮੌੜ ਨਾਭਾ ਦੇ ਇਨਾਂ ਕੰਮ ਮੰਗਦੇ ਮਜ਼ਦੂਰਾਂ ਨੂੰ ਲਗਾਤਾਰ ਕੰਮ ਦੇਣ ਦਾ ਭਰੋਸਾ ਦਿੱਤਾ। ਇਸ ਸਮੇਂ ਬਲਾਕ ਦਫਤਰ ਪਹੁੰਚੇ ਬਲਾਕ ਸੰਮਤੀ ਦੇ ਚੇਅਰਮੈਨ ਪਰਮਜੀਤ ਸਿੰਘ ਨੇ ਦੋਨਾਂ ਪਿੰਡਾਂ ਦੇ ਮਜ਼ਦੂਰ ਆਗੂਆਂ ਅਤੇ ਸੂਬਾ ਪ੍ਰਧਾਨ ਸਾਥੀ ਸ਼ੇਰ ਸਿੰਘ ਫਰਵਾਹੀ ਸਮੇਤ ਆਪਣੇ ਦਫਤਰ ਵੱਖਰੀ ਮੀਟਿੰਗ ਕਰਕੇ ਮਜ਼ਦੂਰਾਂ ਨੂੰ ਮੰਗਿਆ ਕੰਮ ਦਿੱਤੇ ਜਾਣ ਅਤੇ ਚੀਮਾ ਦੇ ਜੀਆਰਐਸ ਨੂੰ ਬਦਲਣ ਦਾ ਭਰੋਸਾ ਵੀ ਦਿੱਤਾ,ਜਿਨਾਂ ਨੇ ਮਜ਼ਦੂਰਾਂ ਨੂੰ 18 ਤੋਂ 70 ਸਾਲ ਉਮਰ ਦੌਰਾਨ ਕਿਸੇ ਰੋਡ ਐਕਸੀਡੈਂਟ ਲਈ ਮੁਆਵਜੇ ਵਾਸਤੇ ਆਪਣੇ ਬੈਂਕ ਖਾਤੇ ਵਿੱਚ ਸਿਰਫ 20% ਸਲਾਨਾ ਕਟਵਾ ਕੇ ਅਤੇ ਹੋਰ ਵੱਖਰੇ ਕਲੇਮਾਂ ਲਈ 30 ਰੁਪਏ ਮਹੀਨਾ ਕਟਵਾ ਕੇ ਬਣਦੀਆਂ ਸਹੂਲਤਾਂ ਲੈਣ ਸਬੰਧੀ ਜਾਣਕਾਰੀ ਵੀ ਦਿੱਤੀ ਤਾਂ ਕਿ ਇਸ ਤਰ੍ਹਾਂ ਦੇ ਪੀੜਤਾਂ ਦੀ ਮਦਦ ਹੋ ਸਕੇ। ਇਸ ਸਮੇਂ ਸਰਬ ਸਾਥੀ ਸ਼ੇਰ ਖਾਂ ਅਮਰਜੀਤ ਕੌਰ ਇੰਦਰਜੀਤ ਕੌਰ ਕਾਰ ਮਜੀਦ ਕੌਰ ਬਿੱਲੂ ਸਿੰਘ ਕਰਨੈਲ ਸਿੰਘ ਸ਼ੇਰ ਸਿੰਘ ਚੀਮਾ ਅਤੇ ਸੁਖਜੀਤ ਕੌਰ ਜਸਵੀਰ ਕੌਰ ਸੁਖਪਾਲ ਕੌਰ ਤੇ ਦਲੀਪ ਕੌਰ ਮੌੜ ਨਾਭਾ ਮਜ਼ਦੂਰ ਆਗੂ ਸ਼ਾਮਲ ਸਨ।
