ਮਨੁੱਖੀ ਜੀਵਨ ਦੀ ਬਚਾਓ ਲਈ ਰੁੱਖ ਅਤਿ ਜਰੂਰੀ – ਵਾਈਸ ਪ੍ਰਧਾਨ ਬੋਬੀ ਬਾਂਸਲ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ ) ਸਥਾਨਕ ਸਮਾਜਸੇਵੀ ਸੰਸਥਾਂ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸ਼ਹਿਰ ਨੂੰ ਸੁੰਦਰ ਬਨਾਉਣ ਲਈ ਸ਼ਹਿਰ ਦੇ ਮੁੱਖ ਬਾਜਾਰਾਂ ਵਿੱਚ ਛਾਂਦਾਰ ਅਤੇ ਸੁੰਦਰ ਪੌਦੇ ਲਗਾਏ ਜਾ ਰਹੇ ਹਨ। ਇਸ ਲੜੀ ਤਹਿਤ ਪ੍ਰਧਾਨ ਅਮਿਤ ਜਿੰਦਲ ਅਤੇ ਪ੍ਰੋਜੈਕਟ ਚੇਅਰਮੈਨ ਰਜਿੰਦਰ ਗੋਇਲ ਦੀ ਅਗਵਾਈ ਹੇਠ ਸ਼ਹਿਰ ਦੇ ਪੀ.ਐਨ.ਬੀ. ਰੋਡ ਤੇ ਪਾਮ ਦੇ ਪੌਦੇ ਲਗਾ ਕੇ ਟੀ ਗਾਰਡ ਲਗਾਏ ਗਏ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਨੂੰ ਬਚਾਉਣ ਲਈ ਵਾਤਾਵਰਣ ਦੀ ਸ਼ੁੱਧੀ ਅਤਿ ਜਰੂਰੀ ਹੈ। ਜਿਸ ਨੂੰ ਸਿਰਫ ਪੌਦੇ ਅਤੇ ਰੁੱਖ ਲਗਾ ਕੇ ਹੀ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਆਪਣੇ ਜੀਵਨ ਵਿੱਚ ਹਰ ਸਾਲ ਘੱਟੋ ਘੱਟ ਇੱਕ ਰੁੱਖ ਜਰੂਰ ਲਗਾਉਣਾ ਚਾਹੀਦਾ ਅਤੇ ਉਸਦੀ ਪੂਰੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦਿਨੋ ਦਿਨ ਵੱਧ ਰਹੇ ਤਾਪਮਾਨ ਅਤੇ ਕੁਦਰਤੀ ਕਰੋਪੀਆਂ ਦਾ ਕਾਰਨ ਦਰਖਤਾਂ ਦੀ ਕਟਾਈ ਹੈ। ਮਨੁੱਖ ਨੇ ਆਪਣੇ ਕਾਰੋਬਾਰ, ਫੈਕਟਰੀਆਂ ਕਾਰਨ ਜੰਗਲਾਂ ਅਤੇ ਰੁੱਖਾਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਨੂੰ ਬਚਾਉਣ ਦਾ ਇੱਕੋ ਤਰੀਕਾ ਹੈ ਕਿ ਰੁੱਖ ਲਗਾਓ। ਇਸ ਮੌਕੇ ਪ੍ਰੀਸ਼ਦ ਦੇ ਅਹੁਦੇਦਾਰ ਦੇਸਰਾਜ ਬਾਂਸਲ , ਕ੍ਰਿਸ਼ਨ ਕੁਮਾਰ ਬੱਬੂ,ਅਰੁਣ ਕੁਮਾਰ , ਸ਼ਿਵ ਕੁਮਾਰ, ਗੌਤਮ ਸ਼ੈਲੀ, ਦੇਵ ਭੂਸ਼ਣ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ।
