ਮਲਵਿੰਦਰ ਕੰਗ ਨੇ ਕਿਹਾ, ਪੰਜਾਬ ਦੇ ਹੱਕਾਂ ਦੀ ਆਵਾਜ਼ ਲੋਕ ਸਭਾ ਵਿਚ ਚੁੱਕ ਕੇ ਬਣਦੇ ਹੱਕ ਕੇਂਦਰ ਕੋਲੋਂਂ ਲਵਾਂਗੇ
ਨਵਾਂਸ਼ਹਿਰ (ਨੀਤੂ ਸ਼ਰਮਾ) ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਚੋਣਾਂ ਦੇ ਮੱਦੇਨਜ਼ਰ ਵਿਧਾਨ ਸਭਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੇ ਵੱਖ-ਵੱਖ ਪਿੰਡਾਂ ਵਿਚ ਲਲਿਤ ਮੋਹਨ ਪਾਠਕ (ਬਲੂ) ਹਲਕਾ ਇੰਚਾਰਜ ਨਵਾਂਸ਼ਹਿਰ ਅਗਵਾਈ ਵਿਚ ਲੋਕ ਸਭਾ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੇ ਬਹੁਤ ਹੀ ਜੋਸ਼ੀਲੇ ਤਰੀਕੇ ਨਾਲ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿਚ ਪਿੰਡਾ ਦੇ ਲੋਕ ਵੀ ਸ਼ਾਮਲ ਸਨ। ਲੋਕ ਸਭਾ ਉਮੀਦਵਾਰ ਮਲਵਿੰਦਰ ਕੰਗ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਵਰਗੇ ਆਮ ਘਰ ਵਿਚੋਂ ਨਿਕਲੇ ਇਨਸਾਨ ਨੂੰ ਲੋਕ ਸਭਾ ਦੀ ਟਿਕਟ ਦੇ ਕੇ ਵੱਡਾ ਵਿਸ਼ਵਾਸ ਜਿਤਾਇਆ ਹੈ ਅਤੇ ਉਹ ਪਾਰਟੀ ਅਤੇ ਲੋਕਾਂ ਦੀਆਂ ਉਮੀਦਾਂ ਤੇ ਪੂਰੀ ਤਰ੍ਹਾਂ ਖਰਾ ਉੱਤਰਨਗੇ ਅਤੇ ਇਹ ਸੀਟ ਜਿੱਤ ਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਲੋਕ ਸਭਾ ਵਿਚ ਚੁੱਕ ਕੇ ਬਣਦੇ ਹੱਕ ਕੇਂਦਰ ਕੋਲੋ ਲੈਣਗੇ। ਉਨ੍ਹਾਂ ਨੇ ਪੰਜਾਬ ਵਿਚ ਚੰਗੇ ਸਰਕਾਰੀ ਸਕੂਲ, ਮੁਹੱਲਾ ਕਲੀਨਿਕ, 42000 ਤੋਂ ਜ਼ਿਆਦਾ ਨੌਜਵਾਨਾਂ ਨੂੰ ਨੌਕਰੀਆਂ, ਸ਼ਹੀਦ ਦੇ ਪਰਿਵਾਰਾਂ ਨੂੰ 1 ਕਰੋੜ ਦੀ ਆਰਥਿਕ ਸਨਮਾਨ ਰਾਸ਼ੀ ਮਦਦ, 600 ਯੂਨਿਟ ਫ੍ਰੀ ਬਿਜਲੀ, ਮਹਿਲਾਵਾਂ ਲਈ ਫ੍ਰੀ ਬੱਸ ਸਫ਼ਰ ਦੀ ਸੁਵਿਧਾ, ਸੜਕ ਸੁਰੱਖਿਆ ਫੋਰਸ ਵੈਨ ਆਦਿ ਲੋਕ ਪੱਖੀ ਕੀਤੇ ਗਏ ਸਰਕਾਰ ਦੇ ਕੰਮਾਂ ਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ, ਇਸ ਮੌਕੇ ਪਾਰਟੀ ਆਗੂ ਲਲਿਤ ਮੋਹਨ ਪਾਠਕ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਵਿਚ ਹੋਏ ਲੋਕ ਪੱਖੀ ਕੰਮਾਂ ਨੂੰ ਦੇਖਦੇ ਹੋਏ ਲੋਕ ਸਭਾ ਦੀਆਂ ਚੋਣਾਂ ਵਿਚ ਲੋਕ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਉੱਤੇ ਵੱਡੀ ਲੀਡ ਨਾਲ ਜਿੱਤ ਦਿਵਾ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਉਣਗੇ। ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਜਲਾਲਪੁਰ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਲੋਕ ਸਭਾ ਦੀ ਜਿੱਤ ਦੇ ਨਾਲ ਨਾਲ ਪੂਰੇ ਪੰਜਾਬ ਵਿਚੋਂ ਲੋਕ ਆਮ ਆਦਮੀ ਪਾਰਟੀ ਦੇ ਸਾਰੀਆਂ ਸੀਟਾਂ ਉੱਤੇ ਐਮ ਪੀ ਜਿੱਤਾ ਕੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਲਈ ਲੋਕ ਸਭਾ ਵਿਚ ਭੇਜਣਗੇ। ਇਸ ਮੌਕੇ ਸੀਨੀਅਰ ਲੀਡਰਸ਼ਿਪ ਵਿੱਚ ਗਗਨ ਅਗਨੀਹੋਤਰੀ ਮਾਰਕਿਟ ਕਮੇਟੀ ਚੇਅਰਮੈਨ, ਮੈਡਮ ਰਾਜਦੀਪ ਸ਼ਰਮਾ , ਬਨੀਤ ਜਡਾਲਾ, ਲੱਕੀ, ਨਿਸ਼ਾਨਵੀਰ ਸਿੰਘ, ਰਾਜਿੰਦਰ ਕੌਰ, ਰੋਣਾ ਕਾਮਾ, ਚਮਨ ਸਿੰਘ, ਡਾਕਟਰ ਕਮਲ, ਰਮਨ, ਵਿਨੋਦ ਕੁਮਾਰ, ਤੇਜਿੰਦਰ ਤੇਜਾ, ਭੁਪਿੰਦਰ ਸਿੰਘ, ਸਾਹਿਬਜੀਤ ਸਿੰਘ, ਕੁਲਵੰਤ ਸਿੰਘ, ਮਨਦੀਪ ਸਿੰਘ ਹਾਜ਼ਰ ਸਨ।