ਮਲਸੀਆਂ ‘ਚ ਚੋਰਾਂ ਨੇ ਮੁਨਿਆਰੀ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

ਮਲਸੀਆ/ਮਲਸੀਆਂ (ਬਿੰਦਰ ਕੁਮਾਰ) ਮਲਸੀਆਂ ਕਸਬੇ ‘ਚ ਚੋਰੀਆਂ ਹੋਣ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਹਿਲਾਂ ਹੋਈਆਂ ਚੋਰੀਆਂ ‘ਚੋਂ ਇਕ ਵੀ ਚੋਰੀ ਮਲਸੀਆਂ ਚੌਕੀ ਦੀ ਪੁਲਿਸ ਵਲੋਂ ਟਰੇਸ ਨਹੀਂ ਕੀਤੀ ਗਈ। ਚੋਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ।
ਬੀਤੀ ਰਾਤ ਚੋਰਾਂ ਨੇ ਇਕ ਮਨਿਆਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਨਕਦੀ ਚੋਰੀ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਮਲਸੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਮਲਸੀਆਂ ਦੇ ਮੋਨ ਬਾਜ਼ਾਰ ਵਿਚ ਮਾਡਰਨ ਜਨਰਲ ਸਟੋਰ ਨਾਂਅ ਦੀ ਦੁਕਾਨ ਹੈ। ਉਹ ਬੀਤੀ ਰਾਤ ਆਪਣੀ ਦੁਕਾਨ ਨੂੰ ਜਿੰਦਰੇ ਲਗਾ ਕੇ ਗਿਆ ਸੀ। ਹਨ੍ਹੇਰਾ ਹੋਣ ਕਾਰਨ ਉਹ ਰਸਤੇ ਵਿਚ ਲੁੱਟ-ਖੋਹ ਦੇ ਡਰ ਤੋਂ 35 ਹਜ਼ਾਰ ਦੀ
ਨਕਦੀ ਦੁਕਾਨ ਦੇ ਗੱਲੇ ਚ ਛੱਡ ਗਿਆ ਸੀ। ਉਸਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6 ਵਜੇ ਨਾਲ ਦੀ ਦੁਕਾਨ ਦੇ ਮਾਲਕ ਨੇ ਉਸਨੂੰ ਫੋਨ ‘ਤੇ ਦੁਕਾਨ ਦਾ ਸ਼ਟਰ ਟੁੱਟਾ ਹੋਣ ਬਾਰੇ ਦੱਸਿਆ ਤਾਂ ਉਹ ਦੁਕਾਨ ‘ਤੇ ਪਹੁੰਚ ਗਿਆ। ਉਸਨੇ ਦੱਸਿਆ ਕਿ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਗੱਲੇ ਵਿਚ ਪਈ ਕਰੀਬ 35 ਹਜ਼ਾਰ ਦੀ ਨਕਦੀ ਤੇ ਕਰੀਬ 4 ਹਜ਼ਾਰ ਰੁਪਏ ਦੇ ਹਾਰ ਵੀ ਚੋਰੀ ਕਰਕੇ ਲੈ ਗਏ ਹਨ। ਚੋਰੀ ਦੀ ਘਟਨਾ ਸੰਬੰਧੀ ਮਲਸੀਆਂ ਪੁਲਿਸ ਚੌਂਕੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
