ਮਲਸੀਆ ਫੀਂਲਗ ਸਟੇਸ਼ਨ ਗੋਯਲ ਮਾਰਬਲ ਵਲੋਂ ਬਜ਼ੁਰਗਾਂ ਦੀ ਯਾਦ ਵਿੱਚ ਲਗਾਇਆ ਲੰਗਰ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਮਲਸੀਆ ਫੀਂਲਗ ਸਟੇਸ਼ਨ ਗੋਯਲ ਮਾਰਬਲ ਵਲੋਂ ਆਪਣੇ ਬਜ਼ੁਰਗਾਂ ਦੀ ਬਰਸੀ ਦੀ ਯਾਦ ਵਿੱਚ ਰਾਹਗੀਰਾਂ ਵਾਸਤੇ ਹਰ ਸਾਲ ਦੀ ਤਰ੍ਹਾਂ ਪੰਦਰਵਾਂ ਸਲਾਨਾ ਲੰਗਰ ਲਗਾਇਆ ਗਿਆ । ਸਵੇਰ ਤੋਂ ਸ਼ਾਮ ਤੱਕ ਦਾਲ ਸਬਜ਼ੀ ਅਤੇ ਹੋਰ ਕਈ ਤਰ੍ਹਾਂ ਦੇ ਪਕਵਾਨ ਬਣਾਏ ਗਏ। ਨਿਤਿਨ ਗੋਯਲ, ਅਦਿਤਿਆ ਗੋਯਲ, ਵਿਸ਼ਨੂੰ ਗੋਯਲ, ਅਤੇ ਸਮਸਤ ਗੋਯਲ ਪਰਿਵਾਰ, ਅਤੇ ਉਨ੍ਹਾਂ ਦੇ ਨਾਲ ਅੰਕਿਤ ਪਰਾਸ਼ਰ ਐਡਵੋਕੇਟ, ਵਿਵੇਕ ਸਚਦੇਵਾ, ਅਤੇ ਸਮੂਹ ਗੋਯਲ ਸਟਾਫ ਨੇ ਵੀ ਹਾਜ਼ਰੀ ਲਵਾਈ।
