ਮਲਸੀਆ ਵਿਖੇ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਜਸਵੀਰ ਸਿੰਘ ਜੱਸਾ ਨਾ ਦੇ ਵਿਅਕਤੀ ਨੇ ਸ਼ੂਰੁ ਕੀਤੀ ਗਊ ਸੇਵਾ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਆਮ ਜਹੀ ਗੱਲ ਕਿ ਆਪਾਂ ਪਿੰਡਾਂ ਸ਼ਹਿਰਾਂ ਮੁਹਲਿਆਂ ਵਿੱਚ ਦੇਖਿਆ ਹੈ ਕਿ ਅਵਾਰਾ ਗਊਆਂ ਫਿਰਦੀਆਂ ਹਨ ਅਤੇ ਕੁੱਝ ਲੋਕ ਉਨ੍ਹਾਂ ਨੂੰ ਰੋਟੀ ਵਗੈਰਾ ਪਾ ਦਿੰਦੇ ਹਨ ਅਤੇ ਕੁੱਝ ਲੋਕਾਂ ਇਨ੍ਹਾਂ ਗਊਆਂ ਡਾਂਗਾ ਮਾਰਦੇ ਹਨ। ਅੱਜ ਇਨਸਾਨ ਇਨ੍ਹਾਂ ਮਤਲਬੀ ਹੋ ਗਿਆ ਹੈ ਕਿ ਜਿਨ੍ਹਾਂ ਚਿਰ ਗਊਆਂ ਦੁੱਧ ਦਿੰਦੀਆਂ ਹਨ ਉਨ੍ਹਾਂ ਚਿਰ ਇਨ੍ਹਾਂ ਨੂੰ ਘਰ ਵਿੱਚ ਰਖਦੇ ਹਨ ਅਤੇ ਪੱਠੇ ਵੀ ਪਾਉਂਦੇ ਹਨ ਪਰ ਜਦੋਂ ਇਹ ਗਊਆਂ ਦੁੱਧ ਦੇਣ ਤੋਂ ਹਟ ਜਾਂਦੀਆ ਹਨ ਉਦੋਂ ਇਹਨਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ ਇਹੀ ਲੋਕ ਮੰਦਰਾਂ ਮਸੀਤਾਂ ਗੁਰਦੁਆਰਾ ਵਿੱਚ ਧਰਮ ਦਾ ਪ੍ਰਚਾਰ ਕਰਦੇ ਹਨ।ਦੇਖਣ ਵਾਲੀ ਗੱਲ ਇਹ ਹੈ ਕਿ ਪਹਿਲ਼ਾਂ ਵੀ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਇਸ ਪਾਸੇ ਵੱਲ ਕਿਸੇ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਨਾਹੀਂ ਸਮੇਂ ਦੀਆਂ ਸਰਕਾਰਾਂ ਦਾ ਇਸ ਪਾਸੇ ਵੱਲ ਕੋਈ ਧਿਆਨ ਹੈ।ਪਰ ਜ਼ਮਾਨੇ ਵਿੱਚ ਕੁੱਝ ਲੋਕ ਐਸੇ ਵੀ ਹਨ ਜਿਹੜੇ ਇਸ ਪਾਸੇ ਵੱਲ ਵੀ ਧਿਆਨ ਦਿੰਦੇ ਹਨ ਇਸੇ ਤਰ੍ਹਾਂ ਹਲਕਾ ਸ਼ਾਹਕੋਟ ਦੇ ਨਾਲ ਲੱਗਦਾ ਕਸਬਾ ਮਲਸੀਆ (ਹਵੇਲੀ ਪੱਤੀ) ਵਿਖੇ ਜਸਵੀਰ ਸਿੰਘ ਜੱਸਾ ਨਾ ਦੇ ਇੱਕ ਵਿਅਕਤੀ ਨੇ ਆਪਣੀ ਜਗ੍ਹਾ ਵਿੱਚ ਇਨ੍ਹਾਂ ਅਵਾਰਾ ਗਊਆਂ ਨੂੰ ਇਕੱਠਾ ਕਰ ਕੇ ਉਨ੍ਹਾਂ ਦੀ ਸੇਵਾ ਕਰ ਰਿਹਾ ਹੈ।ਇਸ ਮੌਕੇ ਉਸ ਦੇ ਕੋਲ ਕੋਈ 50 ਦੇ ਕਰੀਬ ਗਊਆਂ ਹਨ ਜਿਨ੍ਹਾਂ ਦੀ ਉਹ ਜੀ ਜਾਨ ਲਾਕੇ ਸੇਵਾ ਕਰ ਰਿਹਾ ਹੈ।ਪਰ ਸੋਚਣ ਦੀ ਗੱਲ ਇਹ ਹੈ ਕਿ ਮਲਸੀਆ ਦੇ ਵਿੱਚ ਪੈਸੇ ਵਾਲੇ ਲੋਕਾਂ ਦੀ ਕੰਮੀ ਨਹੀਂ ਹੈ ਪਰ ਇਸ ਪਾਸੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਵੈਸੇ ਵੀ ਇਨਸਾਨ ਦੀ ਫਿਤਰਤ ਐਸੀ ਹੋ ਗਈ ਹੈ ਕਿ ਬਿਨਾਂ ਅਖ਼ਵਾਰ ਵਿੱਚ ਫੋਟੋ ਲਵਾਏ ਤੋਂ ਕੋਈ ਇੱਕ ਦਰਜਨ ਕੇਲਿਆਂ ਦੀ ਵੀ ਦਾਨ ਨਹੀਂ ਕਰਦਾ। ਅਸੀਂ ਇੰਨੀ ਤਰੱਕੀ ਕਰ ਗਏ ਹਾਂ ਸੋਚੋ।
