ਮਸੀਹ ਪ੍ਰਚਾਰਕ ਅਪੋਸਟਲ ਅੰਕੁਰ ਯੂਸਫ ਨਰੂਲਾ ਜੀ ਅਤੇ ਮਸੀਹ ਕੌਮ ਦੇ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਵਾਲੇ ਪਖੰਡੀ ਬਾਬੇ ਅਤੇ ਵਨੀਤ ਕੌਰ ਦੇ ਖਿਲਾਫ ਮਸੀਹੀ ਆਗੂ ਅਮਰ ਮਸੀਹ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਇਹਨਾਂ ਸ਼ਰਾਰਤੀ ਅੰਸਰਾਂ ਵਿਰੁੱਧ ਇੱਕ ਖ਼ਾਸ ਮੀਟਿੰਗ ਕੀਤੀ ਗਈ ਅਤੇ ਪ੍ਰਸ਼ਾਸਨ ਕੋਲੋਂ ਇਹਨਾਂ ਉੱਪਰ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਅਤੇ ਉਨਾ ਕਿਹਾ ਕਿ ਅਸੀਂ ਮਸੀਹ ਲੋਕ ਸ਼ਾਂਤੀ ਪ੍ਰੇਮੀ ਲੋਕ ਹਾਂ ਅਤੇ ਇਸ ਤਰ੍ਹਾਂ ਦੇ ਸ਼ਰਾਰਤੀ ਲੋਕਾਂ ਦੀ ਗੰਦੀ ਮਾਨਸਿਕਤਾ ਦੇ ਕਾਰਨ ਸਾਡੇ ਸਾਰੇ ਮਸੀਹ ਭਾਈਚਾਰੇ ਦੇ ਦਿਲਾਂ ਨੂੰ ਡੂੰਘੀ ਠੇਸ ਪਹੁੰਚੀ ਹੈ ਅਤੇ ਉਹਨਾਂ ਵੱਲੋ ਮਸੀਹ ਕੌਮ ਨੂੰ ਸ਼ਾਂਤੀ ਅਤੇ ਸਮਾਜਿਕ ਭਾਈਚਾਰਾ ਰੱਖਣ ਦੀ ਵੀ ਮੰਗ ਕੀਤੀ ਗਈ ਵੱਲੋਂ ਮਸੀਹ ਆਗੂ ਅਮਰ ਮਸੀਹ ਮਸਤਕੋਟ