ਮਹਾਸ਼ਿਵਰਾਤਰੀ ਉਤਸਵ ਮੌਕੇ ਜ਼ਿਲ੍ਹਾ ਗਵਰਨਰ ਖੜਕਾ, ਚਾਵਲਾ ਅਤੇ ਐਮ.ਪੀ ਰਿੰਕੂ ਉਚੇਚੇ ਤੌਰ ‘ਤੇ ਸ਼ਾਮਿਲ ਹੋਏ

ਨੂਰਮਹਿਲ (ਤੀਰਥ ਚੀਮਾ) ਨੂਰਮਹਿਲ ਵਿਖੇ ਮੰਦਰ ਸ਼੍ਰੀ ਬਾਬਾ ਭੂਤਨਾਥ ਅਤੇ ਗਊਸ਼ਾਲਾ ਕਮੇਟੀ ਨੂਰਮਹਿਲ ਵੱਲੋਂ 52ਵਾਂ ਮਹਾਸ਼ਿਵਰਾਤਰੀ ਦਾ ਪਾਵਣ ਅਤੇ ਪਵਿੱਤਰ ਤਿਉਹਾਰ ਬੜੇ ਸ਼ਰਧਾ-ਭਾਵ ਅਤੇ ਚਾਵਾਂ ਨਾਲ ਮਨਾਇਆ ਗਿਆ। ਧਾਰਮਿਕ, ਸਮਾਜਿਕ, ਰਾਜਨੀਤਕ, ਦੇਸ਼-ਵਿਦੇਸ਼, ਹਰ ਧਰਮ ਤੋਂ ਇਲਾਵਾ ਦੂਰ-ਦੁਰਾਂਡੇ ਦੀਆਂ ਉੱਚ ਕੋਟੀ ਦੀਆਂ ਸ਼ਖਸ਼ੀਅਤਾਂ ਨੇ ਸ਼ਿਵ ਭਗਤ ਬਣਕੇ ਮਹਾਸ਼ਿਵਰਾਤਰੀ ਦਾ ਉਤਸਵ ਬੜੇ ਜੋਸ਼-ਓ-ਖਰੋਸ਼ ਨਾਲ ਮਨਾਇਆ। ਜਗ੍ਹਾ-ਜਗ੍ਹਾ ਭੰਡਾਰੇ, ਲੰਗਰ, ਡੀ.ਜੇ ਸ਼ੋਭਾ ਯਾਤਰਾ ਦੀ ਸ਼ੋਭਾ ਗੱਜ ਵੱਜ ਕੇ ਵਧਾ ਰਹੇ ਸਨ। ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਿਲ ਮਰਦ-ਔਰਤਾਂ, ਬੱਚੇ, ਨੌਜਵਾਨ, ਬਿਰਧ ਇਸ ਸ਼ੋਭਾ ਯਾਤਰਾ ਦਾ ਪੂਰਾ ਆਨੰਦ ਮਾਣ ਰਹੇ ਸਨ।ਇਸ ਵੱਡੇ ਸਮਾਗਮ ਵਿੱਚ ਡਿਸਟ੍ਰਿਕਟ 321-ਡੀ ਦੇ ਜ਼ਿਲ੍ਹਾ ਗਵਰਨਰ ਲਾਇਨ ਹਰਦੀਪ ਸਿੰਘ ਖੜਕਾ ਅੰਮ੍ਰਿਤਸਰ ਤੋਂ, ਲਾਇਨ ਪਰਮਜੀਤ ਸਿੰਘ ਚਾਵਲਾ ਜਲੰਧਰ ਤੋਂ, ਲਾਇਨ ਤਰਲੋਕ ਸਿੰਘ ਬਮਰਾ ਕਲੱਬ ਪ੍ਰਧਾਨ ਅੰਮ੍ਰਿਤਸਰ ਫ਼ਤਹਿ ਤੋਂ ਉਚੇਚੇ ਤੌਰ ‘ਤੇ ਸ਼ਾਮਿਲ ਹੋਏ ਜਿਨ੍ਹਾਂ ਦਾ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਅਤੇ ਮੰਦਰ ਕਮੇਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਦੋਨੋਂ ਗਵਰਨਰ ਸਾਹਿਬਾਨਾਂ ਅਤੇ ਕਲੱਬ ਦੇ ਸਮੂਹ ਮੈਂਬਰਾਂ ਲਾਇਨ ਅਸ਼ੋਕ ਸੰਧੂ ਨੰਬਰਦਾਰ ਚਾਰਟਰ ਪ੍ਰਧਾਨ, ਲਾਇਨ ਆਂਚਲ ਸੰਧੂ ਸੋਖਲ ਸੈਕੰਡ ਮੀਤ ਪ੍ਰਧਾਨ, ਲਾਇਨ ਰੋਹਿਤ ਸੰਧੂ ਪੀ.ਆਰ.ਓ, ਲਾਇਨ ਜਸਪ੍ਰੀਤ ਕੌਰ ਸੰਧੂ ਚੇਅਰਪਰਸਨ ਨੇ ਮਹਾਸ਼ਿਵਰਾਤਰੀ ਉਤਸਵ ਦੀ ਖੁਸ਼ੀ ਦਾ ਇਜ਼ਹਾਰ ਸਮੂਹ ਸੰਗਤਾਂ ਵਿੱਚ ਲੱਡੂ ਵੰਡ ਕੇ ਕੀਤਾ। ਇਸ ਦੇ ਨਾਲ ਹੀ ਮੈਂਬਰ ਪਾਰਲੀਮੈਂਟ ਸ਼੍ਰੀ ਸੁਸ਼ੀਲ ਰਿੰਕੂ ਦਾ ਵੀ ਭਰਭੂਰ ਸਵਾਗਤ ਕੀਤਾ । ਦੋਨੋਂ ਗਵਰਨਰ ਸਾਹਿਬਾਨਾਂ, ਐਮ.ਪੀ. ਸੁਸ਼ੀਲ ਰਿੰਕੂ ਵੱਲੋਂ ਮਹਾਸ਼ਿਵਰਾਤਰੀ ਦੇ ਪਾਵਣ ਤਿਉਹਾਰ ਦੀਆਂ ਸਮੂਹ ਸ਼ਿਵ ਭਗਤਾਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ ਅਤੇ ਸ਼ਰਧਾ ਭਾਵ ਨਾਲ ਪਾਲਕੀ ਵਿੱਚ ਦੂਹਲਾ ਬਣੇ ਤਿਰਲੋਕੀ ਦੇ ਮਾਲਕ ਭੋਲੇ ਨਾਥ ਜੀ ਅੱਗੇ ਮੱਥਾ ਟੇਕ ਕੇ ਮਾਤਾ ਪਾਰਵਤੀ ਪਤੀ ਸ਼ਿਵ ਸ਼ੰਕਰ ਜੀ ਦਾ ਅਸ਼ੀਰਵਾਦ ਲਿਆ। ਕਲੱਬ ਡ੍ਰੀਮ ਨੇ ਮੰਦਰ ਸ਼੍ਰੀ ਬਾਬਾ ਭੂਤਨਾਥ ਅਤੇ ਗਊਸ਼ਾਲਾ ਕਮੇਟੀ ਨੂਰਮਹਿਲ ਦੇ ਪ੍ਰਧਾਨ ਰਾਜ ਕੁਮਾਰ ਮੈਹਨ, ਕਮੇਟੀ ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ ਅਤੇ ਦੇਸ਼ ਵਿਦੇਸ਼ ਦੇ ਦਾਨ ਵੀਰ ਸ਼ਿਵ ਭਗਤਾਂ ਦਾ ਕੋਟਿ ਕੋਟਿ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਇਹ ਪਾਵਣ ਤਿਉਹਾਰ ਅੱਜ ਲੱਖਾਂ ਲੋਕਾਂ ਦੀ ਆਸਥਾ ਦਾ ਕੇਂਦਰ ਬਣ ਚੁੱਕਾ ਹੈ। ਸਾਬਕਾ ਵਿਧਾਇਕ ਸ. ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹਲਕਾ ਇੰਚਾਰਜ ਨਕੋਦਰ ਡਾਕਟਰ ਨਵਜੋਤ ਸਿੰਘ ਦਾਹੀਆ ਨੇ ਦੋਨੋਂ ਗਵਰਨਰ ਸਾਹਿਬਾਨਾਂ ਦੇ ਨੂਰਮਹਿਲ ਪੁੱਜਣ ‘ਤੇ ਵਿਸ਼ੇਸ਼ ਆਭਾਰ ਜਤਾਇਆ। ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੇ ਅਮਰਨਾਥ ਯਾਤਰਾ ਕਰਨ ਵਾਲੇ ਸਮੂਹ ਸ਼ਿਵ ਭਗਤਾਂ ਨੂੰ ਅਪੀਲ ਕੀਤੀ ਕਿ ਜੋ ਸ਼ਿਵ ਭਗਤ ਫ੍ਰੀ ਅਮਰਨਾਥ ਯਾਤਰਾ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਤੁਰੰਤ ਹੀ ਸਮੇਤ ਪਰਿਵਾਰ ਸ਼੍ਰੀ ਅਮਰਨਾਥ ਯਾਤਰਾ ਦੀ ਬੁਕਿੰਗ ਕਰਵਾ ਲੈਣ।
