ਨਕੋਦਰ(ਏ.ਐਲ.ਬਿਉਰੋ)ਮਾਈ ਨਾਥਨੀ ਮੰਦਿਰ ਮੁਹੱਲਾ ਰੌਂਤਾ ਨਕੋਦਰ ਵਿਖੇ ਮਾਤਾ ਕੌਸ਼ਲਿਆ ਦੇਵੀ ਜੀ (ਮੁੱਖ ਸੇਵਾਦਾਰ ਮਾਈ ਨਾਥਨੀ ਮੰਦਿਰ) ਦੀ ਯੋਗ ਅਗਵਾਈ ਹੇਠ ਮੂਰਤੀ ਸਥਾਪਨਾ ਦੀ ਵਰ੍ਹੇਗੰਢ ਮੌਕੇ ਸ਼ਿਵ ਵਿਆਹ ਅਤੇ ਮਾਂ ਭਗਵਤੀ ਜਾਗਰਣ ਮਿਤੀ 6 ਮਈ ਦਿਨ ਸੌਮਵਾਰ ਨੂੰ ਮਾਈ ਨਾਥਨੀ ਮੰਦਿਰ ਮੁਹੱਲਾ ਰੌਂਤਾਂ ਨਕੋਦਰ ਵਿਖੇ ਬੜੀ ਸ਼ਰਦਾ ਪੂਰਵਕ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਾਤਾ ਕੌਸ਼ਲਿਆ ਦੇਵੀ ਜੀ ਨੇ ਦੱਸਿਆ ਕਿ ਹਵਨ ਪੂਜਨ 9 ਵਜੇ ਸਵੇਰੇ, ਝੰਡੇ ਦੀ ਰਸਮ 11 ਵਜੇ ਸਵੇਰੇ, ਸ਼ਿਵ ਵਿਆਹ 3 ਵਜੇ ਦੁਪਹਿਰ ਅਤੇ ਮਾਂ ਭਗਵਤੀ ਜਾਗਰਣ 8 ਵਜੇ ਰਾਤ ਹੋਵੇਗਾ, ਜਾਗਰਣ ਚ ਸੁਰਪ੍ਰੀਆ ਸਹੋਤਾ, ਰਾਣਾ ਲਹਿਰੀ ਐਂਡ ਪਾਰਟੀ ਮਾਂ ਦਾ ਗੁਣਗਾਨ ਕਰਨਗੇ। ਇਸ ਮੌਕੇ ਤੇ ਅਨਿਲ ਜੈਰਥ ਬਾਬਾ ਜੀ (ਗੱਦੀ ਨਸ਼ੀਨ ਮੰਦਿਰ ਗੁੱਗਾ ਜਾਹਿਰ ਵੀਰ ਬਜਵਾੜਾ ਕਲਾਂ) ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।