ਮਾਣਕਪੁਰ ਦੇ ਲਾਪਤਾ ਨੌਜਵਾਨ ਸਬੰਧੀ ਪੁਲਿਸ ਵੱਲੋਂ ਭਾਲ ਜਾਰੀ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਸ਼ਾਹਕੋਟ ਦੇ ਨਜ਼ਦੀਕੀ ਪਿੰਡ ਮਾਣਕਪੁਰ ਦੇ ਅਚਾਨਕ ਲਾਪਤਾ ਹੋਏ ਇੱਕ ਨੌਜਵਾਨ ਪ੍ਰੀਤਮ ਸਿੰਘ ਉਰਫ ਪੀਤਾ (32) ਪੁੱਤਰ ਸੋਹਣ ਸਿੰਘ ਬਾਰੇ ਅੱਜ 7ਵੇਂ ਦਿਨ ਵੀ ਕੋਈ ਸੂਚਨਾ ਨਹੀਂ ਮਿਲੀ। ਜਿਸ ਦੀ ਭਾਲ ਸਬੰਧੀ ਪੁਲਿਸ ਵੱਲੋਂ ਲਗਾਤਾਰ ਕੋਸਿ਼ਸ਼ਾ ਜਾਰੀ ਹਨ। ਇੰਸਪੈਕਟਰ ਯਾਦਵਿੰਦਰ ਸਿੰਘ ਐਸ.ਐਚ.ਓ. ਸ਼ਾਹਕੋਟ ਵੱਲੋਂ ਵੀਰਵਾਰ ਸਵੇਰੇ ਸਮੇਤ ਪੁਲਿਸ ਟੀਮ ਸਮੇਤ ਪਿੰਡ ਸੰਢਾਵਾਲਾ, ਭੋਇਪੁਰ, ਥੰਮੂਵਾਲ ਆਦਿ ਵਿਖੇ ਨੌਜਵਾਨ ਦੀ ਭਾਲ ਸਬੰਧੀ ਜਾਂਚ ਕੀਤੀ ਗਈ। ਇਸ ਮੌਕੇ ਪੁਲਿਸ ਵੱਲੋਂ ਡੋਗ ਸਕੂਐਡ ਟੀਮ ਦਾ ਵੀ ਸਹਿਯੋਗ ਲਿਆ ਗਿਆ, ਪਰ ਕਾਫ਼ੀ ਕੋਸਿ਼ਸ਼ਾ ਦੇ ਬਾਵਜੂਦ ਨੌਜਵਾਨ ਬਾਰੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਐਸ.ਐਚ.ਓ. ਯਾਦਵਿੰਦਰ ਸਿੰਘ ਨੇ ਦੱਸਿਆ ਪੁਲਿਸ ਵਲੋਂ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਨੌਜਵਾਨ ਦੀ ਭਾਲ ਵਿੱਚ ਪੁਲਿਸ ਵੱਲੋਂ ਸ਼ਾਹਕੋਟ ਦੇ ਵੱਖ-ਵੱਖ ਪਿੰਡਾਂ ਵਿੱਚ ਸ਼ੱਕ ਦੇ ਅਧਾਰ ਤੇ ਡੋਗ ਸਕੂਐਡ ਟੀਮ ਨੂੰ ਨਾਲ ਲੈ ਕੇ ਜਾਂਚ ਕੀਤੀ ਗਈ, ਪਰ ਅਜੇ ਤੱਕ ਨੌਜਵਾਨ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਜਲਦ ਹੀ ਨੌਜਵਾਨ ਬਾਰੇ ਪਤਾ ਲਗਾ ਲਿਆ ਜਾਵੇਗਾ।
