September 27, 2025
#National

ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਕੰਨਿਆ ਸਕੂਲ ਵਿੱਚ ਪਾਣੀ ਸੇਵਾ ਸ਼ੁਰੂ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਸਥਾਨਕ ਸ਼ਹਿਰ ਵਿੱਚ ਕਈ ਢੰਗਾਂ ਨਾਲ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਾਣੀ ਜੀਵਨ ਦੀ ਮੁੱਖ ਲੋੜ ਹੈ। ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੁਢਲਾਡਾ ਦੀਆਂ ਬੱਚੀਆਂ ਨੂੰ ਬਿਨਾਂ R.O. ਦਾ ਗਰਮ ਪਾਣੀ ਪੀਣਾ ਪੈਂਦਾ ਸੀ। ਮਾਤਾ ਗੁਜਰੀ ਜੀ ਭਲਾਈ ਕੇਂਦਰ ਵਿਸ਼ੇਸ਼ ਤੌਰ ਤੇ ਔਰਤਾਂ ਅਤੇ ਬੱਚੀਆਂ ਦੀ ਭਲਾਈ ਲਈ ਹੀ ਬਣੀ ਹੈ। ਇਸ ਲਈ ਸੰਸਥਾ ਵਲੋਂ ਜਿੱਥੇ ਸ਼ਹਿਰ ਵਿੱਚ ਦੋ ਚਲਦੇ ਫਿਰਦੇ ਪਾਣੀ ਵਾਲੇ ਰਿਕਸ਼ੇ ਚੱਲ ਰਹੇ ਹਨ ਅਤੇ ਕਈ ਥਾਵਾਂ ਤੇ ਟੈਂਕੀਆਂ ਰੱਖ ਕੇ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ ਉੱਥੇ ਹੀ ਬੱਚੀਆਂ ਦੀ ਸਮਸਿਆ ਨੂੰ ਦੇਖਦੇ ਹੋਏ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਕੂਲ ਵਿੱਚ ਠੰਡੇ ਪਾਣੀ ਦੇ ਕੈਂਪਰਾਂ ਦੀ ਸੇਵਾ ਸ਼ੁਰੂ ਕੀਤੀ ਗਈ। ਅਰੰਭਤਾ ਮੋਕੇ ਵਿਸ਼ੇਸ਼ ਤੌਰ ਤੇ ਬੀਬੀ ਬਲਬੀਰ ਕੌਰ ਸੁਪਤਨੀ ਸਮਾਜ ਸੇਵੀ ਸਵ: ਸ੍ਰ ਗੁਰਬਚਨ ਸਿੰਘ ਅਨੇਜਾ ਪਹੁੰਚੇ । ਇਸ ਕਾਰਜ ਲਈ ਸਕੂਲ ਪ੍ਰਿੰਸੀਪਲ ਗੁਰਮੀਤ ਸਿੰਘ,ਲੈਕ: ਸ਼ਮਸ਼ੇਰ ਸਿੰਘ,ਲੈਕ: ਜਸਬੀਰ ਸਿੰਘ,ਲੈਕ: ਅਵਜੀਤ ਕੌਰ,ਲੈਕ: ਸੁਖਪਾਲਵੀਰ ਕੌਰ,ਲੈਕ: ਰਾਜਵੀਰ ਕੌਰ ਸਮੇਤ ਸਕੂਲ ਸਟਾਫ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ । ਸੰਸਥਾ ਆਗੂ ਕੁਲਦੀਪ ਸਿੰਘ ਅਨੇਜਾ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਲਗਭਗ 500 ਰੁਪਏ ਦਾ ਪਾਣੀ ਲੱਗਦਾ ਹੈ। ਅੱਜ ਦੇ ਪਾਣੀ ਦੀ ਸੇਵਾ ਦੋਨੋਂ ਪੀ ਟੀ ਆਈ ਮੈਡਮਾਂ ਮਨਦੀਪ ਕੌਰ ਅਤੇ ਮੈਡਮ ਜਸਬੀਰ ਕੌਰ ਵਲੋਂ ਕੀਤੀ ਗਈ। ਉਹਨਾਂ ਕਿਹਾ ਕਿ ਜਿਸ ਨੇ ਵੀ ਆਪਣੇ ਪਰਿਵਾਰ ਦੀ ਕਿਸੇ ਖੁਸ਼ੀ ਮੌਕੇ ਜਾਂ ਬਰਸੀ ਮੌਕੇ ਇੱਕ ਦਿਨ ਦੀ ਪਾਣੀ ਦੀ ਸੇਵਾ ਲੈਣੀ ਹੋਵੇ ਤਾਂ 500 ਰੁਪਏ ਭੇਟਾ ਦੇ ਕੇ ਇਸ ਮਹਾਨ ਸੇਵਾ ਵਿੱਚ ਯੋਗਦਾਨ ਪਾ ਸਕਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਜਿੰਦਰ ਵਰਮਾ ਮੋਨੀ, ਬਲਬੀਰ ਸਿੰਘ ਕੈਂਥ, ਸ਼ਿਵ ਸ਼ਕਤੀ ਸੇਵਾ ਮੰਡਲ ਵਾਲੇ ਵਿਜੈ ਜੈਨ, ਮਾਸਟਰ ਰਘੂ ਨਾਥ, ਲੱਕੀ ਸਟੂਡੀਓ, ਮਹਿੰਦਰ ਪਾਲ ਸਿੰਘ ਆਦਿ ਮੈਂਬਰ ਹਾਜ਼ਰ ਸਨ।

Leave a comment

Your email address will not be published. Required fields are marked *