ਮਾਤਾ ਗੁਜ਼ਰੀ ਜੀ ਭਲਾਈ ਕੇਂਦਰ ਵਲੋਂ ਸਰਕਾਰੀ ਹਸਪਤਾਲ ਜ਼ਨਾਨਾ ਵਾਰਡਾਂ ਲਈ ਦੋ ਕੂਲਰ ਭੇਟ ਕੀਤੇ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਥਾਨਕ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਵਾਰਡਾਂ ਲਈ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਦੋ ਵਧੀਆ ਕੂਲਰ ਭੇਟ ਕੀਤੇ ਗਏ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਈ ਓ ਨੇ ਦੱਸਿਆ ਕਿ ਜ਼ਨਾਨਾ ਵਾਰਡਾਂ ਵਿਚ ਬਹੁਤ ਗਰਮੀ ਰਹਿੰਦੀ ਹੈ। ਕੋਈ ਕੂਲਰ ਜਾਂ ਏਸੀ ਨਹੀਂ ਹੈ। ਨੰਨ੍ਹੇ ਬੱਚੇ ਅਤੇ ਮਾਵਾਂ ਪੱਖਿਆਂ ਦੀ ਗਰਮ ਹਵਾ ਕਾਰਨ ਮੁਸ਼ਕਿਲ ਮਹਿਸੂਸ ਕਰ ਰਹੀਆਂ ਸਨ। ਸਟਾਫ਼ ਨਰਸ ਸ਼ਿੰਦਰਪਾਲ ਕੌਰ ਅਤੇ ਟੀ ਬੀ ਡਾਕਟਰ ਗੁਰਸੇਵਕ ਸਿੰਘ ਵਲੋਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੇ ਨੋਟਿਸ ਵਿੱਚ ਲਿਆਂਦਾ ਗਿਆ। ਸੰਸਥਾ ਵਲੋਂ ਪੋਸਟ ਪਾਕੇ ਦਾਨੀਆਂ ਨੂੰ ਬੇਨਤੀ ਕੀਤੀ ਗਈ। ਇੱਕ ਦਿਨ ਵਿੱਚ ਹੀ ਦੋ ਦਾਨੀ ਵੀਰਾਂ ਨੇ ਕੂਲਰਾਂ ਦੀ ਸੇਵਾ ਲਈ ਜੋ ਅੱਜ ਸੰਸਥਾ ਮੈਂਬਰਾਂ ਵਲੋਂ SMO ਗੁਰਚੇਤਨ ਪ੍ਰਕਾਸ਼ ਅਤੇ ਹਸਪਤਾਲ ਇੰਚਾਰਜ ਹਰਬੰਸ ਲਾਲ ਜੀ ਭੀਖੀ ਦੀ ਹਾਜ਼ਰੀ ਵਿੱਚ ਹਸਪਤਾਲ ਨੂੰ ਭੇਟ ਕੀਤੇ ਅਤੇ ਵਾਰਡਾਂ ਵਿਚ ਸ਼ਸ਼ੋਭਿਤ ਕਰਕੇ ਚਲਾਏ ਗਏ। ਸੰਸਥਾ ਆਗੂ ਸ੍ਰੀ ਵਿਜੇ ਗੋਇਲ ਅਤੇ ਬਲਬੀਰ ਸਿੰਘ ਕੈਂਥ ਨੇ ਦੱਸਿਆ ਕਿ ਇੱਕ ਕੂਲਰ ਦੀ ਸੇਵਾ ਕਨੈਡਾ ਤੋਂ ਸ੍ਰ ਪ੍ਰਿਤਪਾਲ ਸਿੰਘ ਸਪੁੱਤਰ ਸ੍ਰ ਅਰੂੜ ਸਿੰਘ ਵਲੋਂ ਪੋਤਰੇ ਗੁਰਫੁਰਮਾਨ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਅਤੇ ਦੂਜਾ ਗੁਪਤ ਦਾਨੀ ਵੀਰ ਜੀ ਵਲੋਂ ਭੇਟਾ ਕੀਤੇ ਗਏ। ਸੰਸਥਾ ਵਲੋਂ ਦੋਨੋਂ ਦਾਨੀ ਸੱਜਣਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ। ਹਸਪਤਾਲ ਐਸ ਐਮ ਓ ਅਤੇ ਸਟਾਫ਼ ਵੱਲੋਂ ਇਸ ਮਹਾਨ ਕਾਰਜ ਲਈ ਸੰਸਥਾ ਦਾ ਬਹੁਤ ਧੰਨਵਾਦ ਕੀਤਾ ਗਿਆ। ਸੰਸਥਾ ਵਲੋਂ ਹਸਪਤਾਲ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਠੰਡੇ ਪਾਣੀ ਦਾ ਪਿਆਓ ਵੀ ਚੱਲ ਰਿਹਾ ਹੈ।ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾਕਟਰ ਬਲਵਿੰਦਰ ਸਿੰਘ ਗੁਪਤਾ ਹਸਪਤਾਲ, ਡਾਕਟਰ ਮਹੇਸ਼ ਰਸਵੰਤਾ,ਗੁਰਤੇਜ ਸਿੰਘ ਕੈਂਥ, ਕੁਲਦੀਪ ਸਿੰਘ ਫੱਫੜੇ, ਮਨੋਜ ਕੁਮਾਰ,ਨੱਥਾ ਸਿੰਘ, ਮਹਿੰਦਰਪਾਲ ਸਿੰਘ ਅਨੰਦ ਆਦਿ ਹਾਜ਼ਰ ਸਨ।
