ਮਾਤਾ ਗੰਗਾ ਖ਼ਾਲਸਾ ਸੀਨੀਅਰ ਸਕੈਡਰੀ ਸਕੂਲ , ਨਕੋਦਰ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ

ਐਮ. ਜੀ.ਖਾਲਸਾ ਸੀਨੀਅਰ ਸਕੈਂਡਰੀ ਸਕੂਲ ਨਕੋਦਰ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ । ਇਸ ਤਿਉਹਾਰ ਦਾ ਆਰੰਭ ਵਿਦਿਆ ਦੀ ਦੇਵੀ ਸਰਸਵਤੀ ਮਾਤਾ ਦੀ ਪੂਜਾ ਨਾਲ ਕੀਤਾ ਗਿਆ ।ਸਾਰੇ ਵਿਦਿਆਰਥੀਆਂ ਨੇ ਗਾਇਤ੍ਰੀ ਮੰਤਰ ਦਾ ਜਾਪ ਕੀਤਾ ਤੇ ਮਾਂ ਸਰਸਵਤੀ ਤੋਂ ਵਿੱਦਿਆ ਦਾ ਦਾਨ ਮੰਗਿਆਂ ।ਬਸੰਤ ਪੰਚਮੀ ਦੇ ਮੌਕੇ ਤੇ ਇੰਟਰ ਕਲਾਸ ਪਤੰਗ ਉਡਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ । ਵਰਿੰਦਰ ਸਿੰਘ ਜੱਖੂ ਸਰਪੰਚ ਪਿੰਡ ਬੁੱਢੀ ਪਿੰਡ ਸਕੂਲ ਪਹੁੰਚੇ ਤੇ ਇਸ ਪ੍ਰਤੀਯੋਗਤਾ ਦਾ ਹਿੱਸਾ ਬਣ ਕੇ ਸਕੂਲ ਦਾ ਮਾਣ ਵਧਾਇਆ। ਜੋ ਗਿਆਨ ਅਤੇ ਅਨੰਦ ਲਿਆਵੇ ।ਬੱਚਿਆਂ ਦੀ ਕਲਾਤਮਕ ਰੁਝਾਣ ਨੂੰ ਵਧਾਉਣ ਲਈ ਹਰ ਕਲਾਸ ਵਿੱਚ ਵਿਦਿਆਰਥੀਆਂ ਵੱਲੋਂ ਰੰਗ ਬਿਰੰਗੇ ਕਾਗਜ਼ਾ ਨਾਲ ਪੰਤਗਾ ਬਣਾਈਆਂ ਗਈਆਂ ਅਤੇ ਉਹਨਾਂ ਨੂੰ ਸਜਾਇਆ ਵੀ ਗਿਆ ।ਇਸ ਪ੍ਰਤੀਯੋਗਤਾ ਦਾ ਆਰੰਭ ਉਹਨਾਂ ਨੇ ਪਤੰਗ ਉਡਾ ਕੇ ਕੀਤਾ ਇਸ ਪ੍ਰਤੀਯੋਗਤਾ ਲਈ ਵਿਦਿਆਰਥੀ ਬਹੁਤ ਉਤਸ਼ਾਹਿਤ ਸੀ। ਕੁੜੀਆਂ ਤੇ ਮੁੰਡਿਆਂ ਦੋਵਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਅੰਤ ਵਿੱਚ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਕੂਲ ਦੇ ਪ੍ਰਿੰਸੀਪਲ ਹਰਨਾਮ ਸਿੰਘ ਬੋਲੀਨਾ ਵੱਲੋਂ ਸ. ਵਰਿੰਦਰ ਸਿੰਘ ਜੱਖੂ ਨੂੰ ਯਾਦ ਚਿੰਨ੍ਹ ਭੇਟ ਕੀਤੇ ਗਏ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਟੌਫੀਆਂ ,ਬੇਰ ਅਤੇ ਮਿਠਾਈਆਂ ਵੰਡੀਆਂ ਗਈਆਂ।
