ਮਾਤਾ ਗੰਗਾ ਖ਼ਾਲਸਾ ਸੀਨੀਅਰ ਸਕੈਡਰੀ ਸਕੂਲ , ਨਕੋਦਰ ਵਿਖੇ 75ਵੇ ਗਣਤੰਤਰ ਦਿਵਸ ਮੋਕੇ

ਮਾਤਾ ਗੰਗਾ ਖ਼ਾਲਸਾ ਸੀਨੀਅਰ ਸਕੈਡਰੀ ਸਕੂਲ , ਨਕੋਦਰ ਵਿਖੇ ਸਰਦਾਰ ਪਰਮਿੰਦਰ ਸਿੰਘ ਸਹੋਤਾ ( ਪਿੰਦਰ ਪੰਡੋਰੀ ) ਜੋ ਕਿ ਮਾਤਾ ਗੰਗਾ ਖ਼ਾਲਸਾ ਸੀਨੀਅਰ ਸਕੈਡਰੀ ਸਕੂਲ ਸਲਾਹਕਾਰ ਕਮੇਟੀ ਦੇ ਚੇਅਰਮੈਨ ਵੀ ਹਨ, ਨੇ 75ਵੇ ਗਣਤੰਤਰ ਦਿਵਸ ਦੇ ਪਵਿੱਤਰ ਮੋਕੇ ਸਕੂਲ ਵਿਖੇ
ਰਾਸ਼ਟਰੀ ਝੰਡੇ ਨੂੰ ਚੜਾਉਣ ਦੀ ਰਸਮ ਨੂੰ ਪੁਰਾ ਕੀਤਾ ਅਤੇ ਕਿਹਾ ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਹੀ ਮਾਣ , ਸਤਿਕਾਰ ਅਤੇ ਇੱਜ਼ਤ ਵਾਲੀ ਗੱਲ ਹੈ । ਸਕੂਲ ਦੇ ਅਧਿਆਪਕਾਂ ਨੇ ਮੁੱਖ ਮਹਿਮਾਨ ਦਾ ਸਵਾਗਤ ਫੁੱਲਾਂ ਬਰਸਾਂ ਕੇ ਕੀਤਾ , ਜਿਸ ਨਾਲ ਮੁੱਖ ਮਹਿਮਾਨ ਗੱਦ ਗੱਦ ਹੋਉੱਠੇ । ਬਾਦ ਵਿੱਚ ਸਰਦਾਰ ਪਰਮਿੰਦਰ ਸਿੰਘ ਸਹੋਤਾ ਨੇ ਰਾਸ਼ਟਰੀ ਏਕਤਾ ਦਾ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਇਸ ਮਹਾਨ ਰਾਸ਼ਟਰੀ ਦਿਨ ਦਾ ਮੱਹਤਵ ਵੱਧ ਤੋਂ ਵੱਧ ਦੱਸਣ ਅਤੇ ਸਮਾਜ ਵਿੱਚ ਜਾਗੁਰੁਕਤਾ ਲੈ ਕੇ ਆਉਣ ਤੇ ਜ਼ੋਰ ਦਿੱਤਾ ਜੋ ਕਿ ਸਕੂਲ ਦੀ ਸਿੱਧੀ ਜ਼ੁੰਮੇਵਾਰੀ ਬਣਦੀ ਹੈ । ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਨੂੰ ਮਾਤਾ ਗੰਗਾ ਖ਼ਾਲਸਾ ਸੀਨੀਅਰ ਸਕੈਡਰੀ ਸਕੂਲ , ਨਕੋਦਰ ਵੱਲੋਂ ਯਾਦਗਾਰੀ ਚਿੰਨ ਦੇ ਕੇ ਸਮਾਨਤ ਕੀਤਾ ਗਿਆ ।
