ਮਾਤਾ ਚਿੰਤਪੁਰਣੀ ਜੀ ਦੇ ਜਨਮ ਦਿਵਸ ਅਤੇ ਗੁਰੂ ਗੌਰਖ ਨਾਥ ਜੀ ਦੀ ਜੈਅੰਤੀ ਮੌਕੇ ਮਾਂ ਭਗਵਤੀ ਜਾਗਰਣ ਮਾਤਾ ਚਿੰਤਪੁਰਣੀ ਦਰਬਾਰ 25 ਮਈ ਨੂੰ

ਨਕੋਦਰ (ਏ.ਐਲ.ਬਿਉਰੋ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਬਾਬਾ ਇੱਛਾਧਾਰੀ ਜੈ ਗੁੱਗਾ ਜਾਹਿਰ ਵੀਰ ਜੀ ਪ੍ਰਬੰਧਕ ਕਮੇਟੀ (ਰਜਿ.) ਵੱਡਾ ਚੌਂਕ ਨਕੋਦਰ ਵੱਲੋਂ ਨਰੇਸ਼ ਬਾਬਾ ਜੀ ਦੀ ਅਗਵਾਈ ਹੇਠ ਮਾਤਾ ਚਿੰਤਪੁਰਣੀ ਜੀ ਦੇ ਜਨਮ ਦਿਵਸ ਅਤੇ ਗੁਰੂ ਗੌਰਖ ਨਾਥ ਜੀ ਦੀ ਜੈਅੰਤੀ ਮੌਕੇ ਮਾਂ ਭਗਵਤੀ ਜਾਗਰਣ 25 ਮਈ ਦਿਨ ਸ਼ਨੀਵਾਰ ਨੂੰ ਵੈਲਕਮ ਹੋਟਲ, ਗੇਟ ਨੰ. 2, ਮਾਤਾ ਚਿੰਤਪੁਰਣੀ ਭਵਨ (ਹਿਮਾਚਲ ਪ੍ਰਦੇਸ਼) ਵਿਖੇ ਬੜੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮਾਤਾ ਜੀ ਦਾ ਗੁਣਗਾਨ ਅਮਰਿੰਦਰ ਬੋਬੀ (ਪਟਿਆਲੇ ਵਾਲੇ) ਕਰਣਗੇ।
