ਮਾਰਵਲਸ ਕਨਵੈਂਟ ਸਕੂਲ ਘੁਬਾਇਆ ਵਿੱਚ 0 ਤੋਂ 5 ਸਾਲ ਦੇ ਬੱਚਿਆਂ ਲਈ ਲਗਾਇਆ ਗਿਆ ਡਿਵੈਲਪਮੈਂਟਲ ਮਾਈਲਸਟੋਨ ਅਤੇ ਹੈਲਥ ਚੈਕਅੱਪ ਕੈਂਪ

ਜਲਾਲਾਬਾਦ (ਮਨੋਜ ਕੁਮਾਰ)ਮਾਰਵਲਸ ਕਨਵੈਂਟ ਸਕੂਲ ਘੁਬਾਇਆ ਵਿਖੇ 0 ਤੋਂ 5 ਸਾਲ ਦੇ ਬੱਚਿਆਂ ਲਈ ਡਿਵੈਲਪਮੈਂਟਲ ਮਾਈਲਸਟੋਨ ਅਤੇ ਹੈਲਥ ਚੈਕਅੱਪ ਕੈਂਪ ਲਗਾਇਆ ਗਿਆ | ਇਸ ਕੈਂਪ ਦੀ ਕਾਰਜਸ਼ੀਲਤਾ ਲਈ ਜਲਾਲਾਬਾਦ ਦੇ ਚਾਇਲਡ ਵੈਲਨੈਸ ਕਲੱਬ ਦੇ ਰੀਹੈਬਿਲੀਟੇਸ਼ਨ ਪ੍ਰੋਫੈਸ਼ਨਲ ਰਾਜਨ ਡੂਮੜਾ (ਮੁੰਬਈ) ਜੀ ਹਾਜ਼ਰ ਸਨ। ਇਸ ਕੈਂਪ ਦਾ ਅਯੋਜਨ ਮਾਰਵਲਸ ਕਨਵੈਂਟ ਸਕੂਲ ਘੁਬਾਇਆ ਦੁਆਰਾ ਕੀਤਾ ਗਿਆ ।ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਆਸ਼ਾ ਅਤੇ ਮੈਨੇਜਮੈਂਟ ਸਟਾਫ ਉਪਸਥਿਤ ਸਨ । ਇਸ ਕੈਂਪ ਦੇ ਦੋਰਾਨ ਅਧਿਆਪਕ ਮਾਪੇ ਮਿਲਣੀ ਵੀ ਕੀਤੀ ਗਈ ਅਤੇ ਉਨਾਂ ਨੂੰ ਜਾਗਰੂਕਤਾ ਦਿੱਤੀ ਗਈ ਕਿ ਬੱਚੇ ਦਾ ਕਿਸ ਉਮਰ ਵਿੱਚ ਕਿੰਨਾ ਵਿਕਾਸ ਹੁੰਦਾ ਹੈ ਤੇ ਉਹਨਾਂ ਦੇ ਬੱਚਿਆਂ ਦਾ ਵੇਰਵਾ ਵੀ ਸਾਂਝਾ ਕੀਤਾ ਗਿਆ । ਇਸ ਮੋਕੇ ਸ੍ਰੀ ਰਾਜਨ ਦੂਮੜਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਦਾ ਮੰਤਵ ਆਸ ਪਾਸ ਦੇ ਪਿੰਡਾਂ ਦੇ ਮਾਪਿਆਂ ਨੂੰ ਉਨਾਂ ਦੇ ਬੱਚਿਆਂ ਦੇ ਪ੍ਰਤੀ ਜਾਗਰੂਕ ਕਰਨਾ ਸੀ ਤਾਂ ਜੋ ਉਹਨਾਂ ਵਿੱਚ ਕੋਈ ਵਿਕਾਰ ਬਾਰੇ ਪਤਾ ਲੱਗ ਸਕੇ ਤਾਂ ਜੋ ਉਸ ਦਾ ਜਲਦੀ ਤੋਂ ਜਲਦੀ ਉਪਚਾਰ ਕੀਤਾ ਜਾ ਸਕੇ ।ਇਸ ਕੈਂਪ ਵਿੱਚ ਮਾਪਿਆਂ ਦੁਆਰਾ ਉਤਸ਼ਾਹ ਪੂਰਵਕ ਹਿੱਸਾ ਲਿਆ ਗਿਆ |
