ਮਾਲਵਿੰਦਰ ਸਿੰਘ ਕੰਗ ਨੂੰ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਣ ਤੇ ਪਾਰਟੀ ਹਾਈਕਮਾਡ ਦਾ ਧੰਨਵਾਦ

ਗੜਸ਼ੰਕਰ (ਨੀਤੂ ਸ਼ਰਮਾ/ਹੇਮਰਾਜ) ਜੈ ਕ੍ਰਿਸ਼ਨ ਰੌੜੀ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੂੰ ਉਮੀਦਵਾਰ ਬਣਾਏ ਜਾਣ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਇੱਕ ਪੜ੍ਹੇ ਲਿਖੇ ਸੁਚੱਵਾਨ, ਹਰਮਨ ਪਿਆਰੇ ਅਗਾਂਹ ਵਾਧੂ ਸੋਚ ਦੇ ਧਾਰਨੀ ਤੇ ਨਿਡਰ ਇਨਸਾਨ ਨੂੰ ਉਮੀਦਵਾਰ ਬਣਾਇਆ ਹੈ | ਸ਼੍ਰੀ ਰੌੜੀ ਨੇ ਕਿਹਾ ਮਾਲਵਿੰਦਰ ਸਿੰਘ ਕੰਗ ਨੂੰ ਲੋਕ ਸਭਾ ਸ਼੍ਰੀ ਆਨੰਦਪੁਰ ਸਾਹਿਬ ਦੇ ਲੋਕ ਭਾਰੀ ਬਹੁਮਤ ਨਾਲੋਂ ਜਿੱਤਾ ਕੇ ਲੋਕ ਸਭਾ ‘ਚ ਭੇਜਣਗੇ |
