ਮਾੜੇ ਅਨਸਰਾਂ ਖ਼ਿਲਾਫ਼ ਪੁਲਿਸ ਦੀ ਨਾਕਾਬੰਦੀ

ਨੂਰਮਹਿਲ 18 ਜਨਵਰੀ ( ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ ਥਾਣੇ ਦੇ ਨਵੇਂ ਆਏ ਥਾਣਾ ਮੁਖੀ ਇੰਸਪੈਕਟਰ ਵਰਿੰਦਰਪਾਲ ਸਿੰਘ ਉੱਪਲ ਵੱਲੋਂ ਆਪਣੀ ਪੁਲਿਸ ਫੋਰਸ ਨਾਲ ਅੱਜ ਨੂਰਮਹਿਲ ਦੇ ਪੁਰਾਣੇ ਅੱਡੇ ਤੇ ਨਾਕਾਬੰਦੀ ਕੀਤੀ ਗਈ। ਉਨ੍ਹਾਂ ਵੱਲੋਂ ਗੱਡੀਆਂ ਤੇ ਮੋਟਰਸਾਇਕਲ ਸਵਾਰਾਂ ਦੀ ਚੈਕਿੰਗ ਕੀਤੀ ਤੇ ਉਨ੍ਹਾਂ ਦੇ ਕਾਗਜ਼ਾਤ ਚੈੱਕ ਕੀਤੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ ਤੇ ਹਰ ਰੋਜ਼ ਇਸੇ ਤਰ੍ਹਾਂ ਹੀ ਵੱਖ-ਵੱਖ ਨੂਰਮਹਿਲ ਦੇ ਚੋਕਾਂ ਵਿਚ ਨਾਕਾਬੰਦੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨੂਰਮਹਿਲ ਸ਼ਹਿਰ ਵਿਚ ਮੋਟਰਸਾਇਕਲ ਚੋਰੀ ਹੋਣ ਦੀਆਂ ਖਬਰਾਂ ਹਰ ਰੋਜ਼ ਮਿਲ ਰਹੀਆਂ ਹਨ।
