ਮਿਉਂਸਪਲ ਰਿਟਾਇਰਡ ਕਰਮਚਾਰੀ ਅਤੇ ਮੁਲਾਜਮ ਯੂਨੀਅਨ ਨਕੋਦਰ” ਦੀ ਮਹੀਨਾਵਾਰੀ ਮੀਟਿੰਗ ਟਾਊਨ ਹਾਲ,ਨਗਰ ਕੌਂਸਲ ਨਕੋਦਰ ਵਿਖੇ ਹੋਈ

ਮਿਉਂਸਪਲ ਰਿਟਾਇਰਡ ਕਰਮਚਾਰੀ ਅਤੇ ਮੁਲਾਜਮ ਯੂਨੀਅਨ ਨਕੋਦਰ” ਦੀ ਮਹੀਨਾਵਾਰੀ ਮੀਟਿੰਗ ਟਾਊਨ ਹਾਲ,ਨਗਰ ਕੌਂਸਲ ਨਕੋਦਰ ਵਿਖੇ ਹੋਈ। ਮੀਟਿੰਗ ਦੀ ਸੁਰੂਅਤ ਵਿਚ ਸ਼੍ਰੀ ਪਲਵਿੰਦਰ ਕੁਮਾਰ ਧੀਰ ਦੀ ਹੋਈ ਮੌਤ ਤੇ ਸ਼ੋਕਮਈ ਮਤਾ ਪਾਸ ਕਰਕੇ ਵਿਛੜੇ ਸਾਥੀ ਨੂੰ ਦੋ ਮਿੰਟ ਦਾ ਮੌਨ ਰਖ ਕਿ ਸ਼ਰਧਾਂਜਲੀ ਦਿਤੀ ਗਈ।
ਮੀਟਿੰਗ ਵਿਚ ਸਰਬਸੰਮਤੀ ਨਾਲ 2024 ਦਾ ਕਲੰਡਰ ਫੋਟੋਆ ਸਮੇਤ ਛਪਵਾਉਣ,,ਪੰਜਾਬ ਪੈਨਸ਼ਨਰ ਮਹਾਸੰਘ ਨੂੰ ਸਾਲਾਨਾ ਚੰਦਾ ਫੰਡ ਦੇਣ ਅਤੇ ਪੰਜਾਬ ਪੈਨਸ਼ਨਰ ਮਹਾਸੰਘ ਵਲੋ ਛਪਦੇ “ਮੁਲਾਜਮ ਪਤ੍ਰਿਕਾ” ਦੀਆ ਪੰਜ ਕਾਪੀਆਂ ਲੈਣ ਸਬੰਧੀ” ਆਉਣ ਵਾਲੇ ਸਾਰੇ ਖਰਚੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਅਤੇ ਹੋਰ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੋਰਾਨ ਸਰਵ ਸ਼੍ਰੀ ਨਰਿੰਦਰ ਕੁਮਾਰ ਸ਼ਰਮਾ,ਬਿੱਕਰ ਸਿੰਘ,ਸੁਸ਼ੀਲ ਕੁਮਾਰ,ਅਸ਼ਵਨੀ ਧੀਰ,ਅਸ਼ਵਨੀ ਪੁਰੀ,ਕਿਰਪਾਲ ਸਿੰਘ,ਮਦਨ ਚੁੰਬਰ, ਪ੍ਰਦੀਪ ਧੀਰ,ਵਿਜੈ ਕੁਮਾਰ, ਨਿੱਸ਼ੀ ਕਾਂਤ,ਕਮਲ ਸੋਂਧੀ ਆਦਿ ਸਾਥੀ ਹਾਜਰ ਹੋਏ।
