ਮੁਨੀਸ਼ ਧੀਰ ਬੀਜੇਪੀ ਪ੍ਰਧਾਨ ਦੀ ਅਗਵਾਈ ਹੇਠ ਸ਼ਾਹਕੋਟ ਦੇ ਪਿੰਡ ਕਨੀਆ ਕਲਾਂ ਤੋਂ ਦਰਜਨਾਂ ਨੌਜਵਾਨ ਬੀਜੇਪੀ ਚ ਹੋਏ ਸ਼ਾਮਿਲ

ਸ਼ਾਹਕੋਟ/ਮਲਸੀਆਂ 14 ਜਨਵਰੀ (ਬਿੰਦਰ ਕੁਮਾਰ) ਆਉਣ ਵਾਲੇ ਦੋ ਤਿੰਨ ਮਹੀਨਿਆਂ ਚ ਐਮ.ਪੀ. ਚੋਣਾਂ ਹੋਣ ਜਾ ਰਹੀਆਂ ਹਨ, ਬੀਜੇਪੀ ਇਹਨਾਂ ਚੋਣਾਂ ਦੀਆਂ ਤਿਆਰੀਆਂ ਚ ਜੁਟ ਗਈ ਹੈ, ਜਿੱਥੇ ਪੰਜਾਬ ਚ ਬੀਜੇਪੀ ਨੇ ਆਪਣੇ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਹਨ, ਉਥੇ ਹੀ ਬੀਜੇਪੀ ਜਿਲਾ ਜਲੰਧਰ ਦਿਹਾਤੀ ਦੇ ਪ੍ਰਧਾਨ ਬਣੇ ਮੁਨੀਸ਼ ਧੀਰ ਵੀ ਪਾਰਟੀ ਦੀ ਮਜਬੂਤੀ ਲਈ ਡੱਟ ਗਏ ਹਨ। ਸ਼ਾਹਕੋਟ ਦੇ ਪਿੰਡ ਕਨੀਆ ਕਲਾਂ ਚ ਯੁਵਾ ਭਾਜਪਾ ਨੇਤਾ ਹੈਰੀ ਕਿੰਗ ਦੇ ਯਤਨ ਸਦਕਾ ਮੁਨੀਸ਼ ਧੀਰ ਪ੍ਰਧਾਨ ਬੀਜੇਪੀ ਜਿਲ੍ਹਾ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਦਰਜਨਾਂ ਨੌਜਵਾਨ ਬੀਜੇਪੀ ਚ ਸ਼ਾਮਿਲ ਹੋਏ। ਇਸ ਮੌਕੇ ਮੁਨੀਸ਼ ਧੀਰ ਪ੍ਰਧਾਨ ਬੀਜੇਪੀ ਨੇ ਕਿਹਾ ਕਿ ਅੱਜ ਦੇਸ਼ ਦਾ ਹਰ ਵਰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤੋਂ ਖੁਸ਼ ਹੋ ਬੀਜੇਪੀ ਚ ਸ਼ਾਮਿਲ ਹੋ ਰਹੇ ਹਨ। ਪੰਜਾਬ ਦੇ ਪਿੰਡਾਂ ਚ ਵੀ ਹੁਣ ਲੋਕ ਬੀਜੇਪੀ ਨਾਲ ਜੁੜ ਰਹੇ ਹਨ। ਨੌਜਵਾਨਾਂ ਦੇ ਬੀਜੇਪੀ ਚ ਸ਼ਾਮਿਲ ਹੋਣ ਮੌਕੇ ਭਾਜਪਾ ਜਲੰਧਰ ਸ਼ਹਿਰੀ ਦੇ ਮਹਾਂਸਚਿਵ ਅਸ਼ੋਕ ਸਰੀਨ, ਦਿਹਾਤੀ ਦੇ ਮਹਾਸਚਿਵ ਅਮਿਤ ਵਿੱਜ, ਯੁਵਾ ਮੋਰਚਾ ਬੀਜੇਪੀ ਦੇ ਪ੍ਰਧਾਨ ਅਰਵਿੰਦ ਚਾਵਲਾ ਸ਼ੈਫੀ, ਡਾ. ਜਗਤਾਰ ਸਿੰਘ ਚੰਦੀ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ।
