August 7, 2025
#National

ਮੁਫਤ ਬਿਜਲੀ ਨਾਲ ਜਨਤਾ ਨੂੰ ਮਿਲੀ ਹੈ ਵੱਡੀ ਰਾਹਤ, ਭਵਿੱਖ ਵਿਚ ਹੋਰ ਵੀ ਲੋਕਹਿਤੈਸ਼ੀ ਯੋਜਨਾਵਾਂ ਕੀਤੀਆਂ ਜਾਣਗੀਆਂ ਲਾਗੂ- ਡਾ. ਰਾਜ

ਹੁਸ਼ਿਆਰਪੁਰ (ਨੀਤੂ ਸ਼ਰਮਾ) ਪਿੰਡ ਭਗਤੁਪੁਰ ਵਿਖੇ ਡਾ. ਰਾਜ ਕੁਮਾਰ ਦੇ ਸਵਾਗਤ ਲਈ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਰਾਜ ਦਾ ਪਿੰਡ ਵਾਸੀਆਂ ਨੇ ਸਵਾਗਤ ਕੀਤਾ ਤੇ ਉਹਨਾਂ ਦਾ ਸਨਮਾਨ ਕਰਦੇ ਹੋਏ ਉਹਨਾਂ ਨੂੰ €ਪੂਰਣ ਸਮਰਥਨ ਦਿੱਤਾ। ਇਸ ਮੌਕੇ ਤੇ ਡਾ. ਰਾਜ ਨੇ ਕਿਹਾ ਕਿ ਉਹ ਅਕਸਰ ਹੀ ਕਿਹਾ ਕਰਦੇ ਹਨ ਕਿ ਉਹਨਾਂ ਦੇ ਲਈ ਹਲਕਾ ਅਤੇ ਹਲਕਾ ਵਾਸੀ ਪਹਿਲਾਂ ਹਨ ਅਤੇ ਬਾਕੀ ਸਭ ਬਾਅਦ ਵਿਚ ਹੈ। ਇਸ ਲਈ ਜਨਤਾ ਦੀ ਭਲਾਈ ਲਈ ਉਹਨਾਂ ਨੂੰ ਜੋ ਵੀ ਕਦਮ ਚੁਕਣੇ ਪੈਣ, ਉਹ ਚੁਕਣਂਗੇ। ਡਾ. ਰਾਜ ਨੇ ਕਿਹਾ ਕਿ ਆਪ ਵਿਚ ਜਾਣ ਦਾ ਫੈਸਲਾ ਵੀ ਉਹਨਾਂ ਨੇ ਜਨਤਾ ਨਾਲ ਸਲਾਹ ਮਸ਼ਵਰਾ ਕਰਕੇ ਅਤੇ ਉਹਨਾਂ ਦੇ ਸਹਿਯੋਗ ਨਾਲ ਹੀ ਲਿਆ ਹੈ। ਕਿਉੰਕਿ ਉਹ ਜਾਣਦੇ ਹਨ ਕਿ ਆਪ ਨੇ ਘੱਟ ਸਮੇ ਵਿਚ ਜਨਤਾ ਦੀ ਭਲਾਈ ਲਈ ਕਈ ਕੰਮ ਕੀਤੇ ਹਨ, ਜਿਹਨਾਂ ਵਿਚੋ ਮੁਫਤ ਬਿਜਲੀ ਦੇਣਾ ਮੁੱਖ ਹੈ। ਅੱਜ ਹਰ ਘਰ ਨੂੰ 600 ਯੂਨਿਟ ਬਿਜਲੀ ਮੁਫਤ ਮਿਲ ਰਹੀ ਹੈ। ਨਹੀਂ ਤਾਂ ਲੋਕ ਬਿਜਲੀ ਦੇ ਭਾਰੀ ਭਰਕਮ ਬਿਲਾਂ ਤੋ ਬਹੁਤ ਪਰੇਸ਼ਾਨ ਸਨ। ਡਾ. ਰਾਜ ਨੇ ਭਰੋਸਾ ਦਿੱਤਾ ਕਿ ਆਣ ਵਾਲੇ ਸਮੇਂ ਵਿਚ ਹਲਕਾ ਅਤੇ ਹਲਕਾ ਵਾਸੀਆਂ ਦੀ ਭਲਾਈ ਲਈ ਹੋਰ ਵੀ ਪੋਜੀਟਿਵ ਕਦਮ ਚੁੱਕੇ ਜਾਣਗੇ। ਇਸ ਮੌਕੇ ਤੇ ਸਰਪੰਚ ਕਿਰਪਾਲ ਸਿੰਘ, ਪੰਚ ਪਰਮਿੰਦਰ ਸਿੰਘ, ਪੰਚ ਬਲਵੀਰ ਸਿੰਘ, ਪੰਚ ਕਮਲਜੀਤ ਕੌਰ, ਪੰਚ ਅਵਤਾਰ ਚੰਦ ਅਤੇ ਪੰਚ ਨਰਿੰਦਰ ਕੌਰ ਤੋੰ ਇਲਾਵਾ ਹਰਦੀਪ ਸਿੰਘ ਗਿਲ, ਜਸਵੀਰ ਸ਼ੇਰਗਿਲ, ਸਤਨਾਮ ਸਿੰਘ, ਗੁਰਦੇਵ ਸਿੰਘ ਚੇਅਰਮੈਨ ਰਵਿਦਾਸ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀ ਮੌਜੂਦ ਸਨ।

Leave a comment

Your email address will not be published. Required fields are marked *