August 7, 2025
#National

ਮੁਹੱਲਾ ਗੋਬਿੰਦਪੁਰਾ ਵਿਖੇ ਆਯੋਜਿਤ ਸਰਸਵਤੀ ਪੂਜਾ ‘ਚ ਸ਼ਾਮਲ ਹੋਏ ਹਰਜੀ ਮਾਨ ‘ਤੇ ਰਾਜੂ

ਫਗਵਾੜਾ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਦੇ ਸੀਨੀਅਰ ਨੌਜਵਾਨ ਆਗੂ ਹਰਨੂਰ ਸਿੰਘ ਹਰਜੀ ਮਾਨ ਅਤੇ ਦਲਜੀਤ ਸਿੰਘ ਰਾਜੂ ਨੇ ਬਸੰਤ ਪੰਚਮੀ ਮੌਕੇ ਮੁਹੱਲਾ ਗੋਬਿੰਦਪੁਰਾ ਵਿਖੇ ਰੱਖੇ ਗਏ ਸਰਸਵਤੀ ਪੂਜਾ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਹਰਜੀ ਮਾਨ ਨੇ ਸਮੂਹ ਹਾਜਰੀਨ ਨੂੰ ਬਸੰਤ ਪੰਚਮੀ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਮਾਤਾ ਸਰਸਵਿਤੀ ਨੂੰ ਵਿਦਿੱਆ ਦੀ ਦੇਵੀ ਆਖਿਆ ਗਿਆ ਹੈ ਜਿਹਨਾਂ ਤੋਂ ਸਾਨੂੰ ਵਿਦਿਆ ਅਤੇ ਗਿਆਨ ਦੀ ਪ੍ਰਾਪਤੀ ਲਈ ਪ੍ਰੇਰਨਾ ਮਿਲਦੀ ਹੈ। ਉਹਨਾਂ ਸਮੂਹ ਹਾਜਰੀਨ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਬਨਾਉਣ ਦਾ ਯਤਨ ਕਰਨ ਅਤੇ ਉਹਨਾਂ ਨੂੰ ਆਪਣੀ ਪਸੰਤ ਮੁਤਾਬਿਕ ਆਪਣੀ ਪ੍ਰਤਿਭਾ ਨੂੰ ਵਿਕਸਿਤ ਕਰਨ ਵਿਚ ਸਹਿਯੋਗ ਕਰਨ। ਦਲਜੀਤ ਰਾਜੂ ਨੇ ਕਿਹਾ ਕਿ ਬਸੰਤ ਪੰਚਮੀ ਦਾ ਤਿਉਹਾਰ ਮੌਸਮ ਦੇ ਬਦਲਾਅ ਦਾ ਵੀ ਪ੍ਰਤੀਕ ਹੈ। ਉਹਨਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਭਾਰੀ ਠੰਡ ਤੋਂ ਬਾਅਦ ਹੁਣ ਬਸੰਤ ਦੇ ਆਗਮਨ ਨਾਲ ਖੁਸ਼ਗਵਾਰ ਹੋ ਰਿਹਾ ਮੌਸਮ ਸਾਰਿਆਂ ਨੂੰ ਵਧੀਆ ਸਿਹਤ ਪ੍ਰਦਾਨ ਕਰੇ। ਪ੍ਰਬੰਧਕਾਂ ਵਲੋਂ ਹਰਜੀ ਮਾਨ ਅਤੇ ਦਲਜੀਤ ਸਿੰਘ ਰਾਜੂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਾਬਕਾ ਐਮ.ਸੀ. ਰਵਿੰਦਰ ਰਵੀ, ਸੁਰਿੰਦਰ ਮੋਹਨ, ਪਰਮਿੰਦਰ ਮਹੇ, ਅਮਨਿੰਦਰ ਸਿੰਘ, ਰਾਕੇਸ਼ ਕੁਮਾਰ ਕੇਸ਼ੀ ਆਦਿ ਵੀ ਹਾਜਰ ਸਨ।

Leave a comment

Your email address will not be published. Required fields are marked *